ਪੰਜਾਬੀ ਕੁੜੀ ਅਤੇ ਮੁੰਡੇ ਦੋਨੋਂ ਨਸ਼ਾ ਤਸਕਰਾਂ ਨੂੰ 48 ਗ੍ਰਾਮ ਹੈਰੋਇਨ ਸਮੇਤ ਨੂੰ ਸੀ ਆਈ ਏ ਸਟਾਫ-1 ਪੁਲਿਸ ਨੇ ਕੀਤਾ ਗ੍ਰਿਫਤਾਰ

ਪੰਜਾਬ ਵਿੱਚ ਨਸ਼ਾਂ ਦਿਨੋ ਦਿਨ ਵੱਧ ਰਿਹਾ ਹੈ, ਪੰਜਾਬ ਪੁਲਿਸ ਨੇ ਨਸ਼ੇ ਖਿਲਾਫ ਮੁਹਿੰਮ ਸੁਰੂ ਕੀਤੀ ਹੋਈ ਹੈ। ਪੰਜਾਬ ਵਿੱਚ ਪੰਜਾਬੀ ਕੁੜੀ ਅਤੇ ਮੁੰਡੇ ਦੋਨੋਂ ਨਸ਼ਾ ਤਸਕਰਾਂ ਨੂੰ 48 ਗ੍ਰਾਮ ਹੈਰੋਇਨ ਸਮੇਤ ਨੂੰ ਸੀ ਆਈ ਏ ਸਟਾਫ-1 ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਇੰਸਪੈਕਟਰ ਤਰਲੋਚਨ ਸਿੰਘ ਇੰਚ, ਸੀ ਆਈ ਏ-। ਬਠਿੰਡਾ ਨੇ ਦੱਸਿਆ ਕਿ ਗੁਲਨੀਤ ਸਿੰਘ ਖੁਰਾਣਾ IPS ਸੀਨੀਅਰ ਕਪਤਾਨ ਪੁਲਿਸ ਬਠਿੰਡਾ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਮਾੜੇ ਅਨਸਰਾਂ ਵਿਰੁੱਧ ਚਲਾਈ ਮੁਹਿੰਮ ਅਨੁਸਾਰ ਐਸ ਆਈ ਅਵਤਾਰ ਸਿੰਘ ਸੀ ਆਈ ਏ ਸਟਾਫ-1 ਬਠਿੰਡਾ ਸਮੇਤ ਪੁਲਿਸ ਪਾਰਟੀ ਬਠਿੰਡਾ ਨੂੰ ਉਸ ਸਮੇਂ ਵੱਢੀ ਸਫਲਤਾ ਮਿਲੀ।

ਤਰਲੋਚਨ ਸਿੰਘ ਇੰਸਪੈਕਟਰ ਇੰਚ, ਸੀ ਆਈ ਏ-। ਬਠਿੰਡਾ

ਨਸ਼ਾ ਤਸ਼ਕਰ ਕੁੜੀ ਦਾ ਨਾਂ ਕੁਲਦੀਪ ਕੌਰ ਵਾਸੀ ਪਿੰਡ ਬਦਰਾ ਥਾਣਾ ਰੂੜੇਕੇ ਕਲਾਂ ਜਿਲਾ ਬਰਨਾਲਾ ਹੈਂ, ਨਸ਼ਾ ਤਸਕਰ ਮੁੰਡੇ ਦਾ ਨਾਂ ਸਿਕੰਦਰ ਸਿੰਘ ਵਾਸੀ ਪਿੰਡ ਬਹਿਮਣ ਕੌਰ ਸਿੰਘ ਥਾਣਾ ਤਲਵੰਡੀ ਸਾਬੋ ਜਿਲਾ ਬਠਿੰਡਾ ਹੈ। ਜਦੋਂ ਬਾਹੱਦ ਗੁਰੂਸਰ ਰੋਡ ਤਲਵੰਡੀ ਸਾਬੋ ਤੋ ਨਿਮਨਲਿਖਤ ਸਿਕੰਦਰ ਸਿੰਘ ਅਤੇ ਕੁਲਦੀਪ ਕੌਰ ਨੂੰ ਕਾਬੂ ਕਰਕੇ ਇਹਨਾਂ ਪਾਸੇ 48 ਗ੍ਰਾਮ ਹੈਰੋਇਨ ਸਮੇਤ ਲਿਫਾਫਾ ਬ੍ਰਾਮਦ ਕਰਵਾਈ। 21ਬੀ/61/85 ਐਨ ਡੀ ਪੀ ਐਸ ਐਕਟ ਥਾਣਾ ਤਲਵੰਡੀ ਸਾਬੋ ਦਰਜ ਰਜਿਸਟਰ ਕਰਵਾਇਆ।ਦੋਸ਼ੀਆਨ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ, ਜਿਹਨਾਂ ਤੋਂ ਡੂੰਘਾਈ ਨਾਲ ਪੁੱਛ ਕੀਤੀ ਜਾਵੇਗੀ, ਜਿਸ ਤੇ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।

See also  ਸ਼੍ਰੀ ਮੁਕਤਸਰ ਸਾਹਿਬ ਚ ਕੀਤਾ ਗਿਆ ਛੁੱਟੀ ਦਾ ਐਲਾਨ