ਪ੍ਰੇਮ ਵਿਆਹ ਮਾਮਲੇ ਚ, ਪੁਲਿਸ ਅਤੇ ਪਿੰਡ ਵਾਸੀ ਹੋਏ ਆਹਮੋ ਸਾਹਮਣੇ

ਖਬਰ ਹੁਸਿ਼ਆਰਪੁਰ ਨਜ਼ਦੀਕੀ ਪਿੰਡ ਸ਼ੇਰਗੜ੍ਹ ਤੋਂ ਹੈ ਜਿਥੇ ਕਿ ਉਸ ਵਕਤ ਮਾਹੌਲ ਗਰਮਾ ਗਿਆ ਜਦੋਂ ਕਿਸੇ ਮਾਮਲੇ ਨੂੰ ਲੈ ਕੇ ਪੁਲਿਸ ਅਤੇ ਪਿੰਡ ਵਾਸੀ ਆਹਮੋ ਸਾਹਮਣੇ ਹੋ ਗਏ ਤੇ ਪਿੰਡ ਵਾਸੀਆਂ ਵਲੋਂ ਪੁਲਿਸ ਨੂੰ ਘੇਰ ਲਿਆ ਗਿਆ।

ਜਾਣਕਾਰੀ ਦਿੰਦਿਆਂ ਪਿੰਡ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਹੀ ਇਕ ਨੌਜਵਾਨ ਨੇ ਕਰੀਬ 3 ਕੁ ਮਹੀਨੇ ਪਹਿਲਾਂ ਪ੍ਰੇਮ ਵਿਆਹ ਕਰਵਾਇਆ ਗਿਆ ਜਿਸ ਤੋਂ ਬਾਅਦ ਲੜਕੀ ਦੇ ਪਰਿਵਾਰ ਵਲੋਂ ਲਗਾਤਾਰ ਲੜਕੇ ਨੂੰ ਤੰਗ ਕੀਤਾ ਜਾ ਰਿਹਾ ਏ ਤੇ ਉਸ ਵਿਰੁੱਧ ਪੁਲਿਸ ਕੋਲ ਸਿ਼ਕਾਇਤ ਵੀ ਕੀਤੀ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਅੱਜ ਬਿਆਸ ਦੀ ਪੁਲਿਸ ਬਿਨਾਂ ਕਿਸੇ ਕਾਰਨ ਅਤੇ ਸਥਾਨਕ ਪੁਲਿਸ ਨੂੰ ਸੂਚਿਤ ਕੀਤੇ ਬਿਨਾ ਉਨ੍ਹਾਂ ਦੇ ਪਿੰਡ ਆ ਗਈ ਤੇ ਲੜਕੇ ਦੇ ਘਰ ਜਾ ਕੇ ਪਹਿਲਾਂ ਉਸਦੀ ਕੁਟਮਾਰ ਕੀਤੀ ਤੇ ਫਿਰ ਉਸਨੂੰ ਜਬਰੀ ਹੱਥਕੜੀ ਲਾਉਣੀ ਚਾਹੀ ਜਿਸ ਤੋਂ ਬਾਅਦ ਪਿੰਡ ਵਾਸੀ ਇਕੱਠੇ ਹੋ ਗਏ ਤੇ ਇਸ ਦੌਰਾਨ ਆਪਣੇ ਆਪ ਨੂੰ ਘਿਰਦਾ ਵੇਖ ਪੁਲਿਸ ਦੀ ਮਹਿਲਾ ਅਧਿਕਾਰੀ ਝੱਟਪਟ ਹੀ ਥਾਣਾ ਸਦਰ ਪੁਲਿਸ ਕੋਲ ਪਹੁੰਚੀ।

ਪਿੰਡ ਵਾਸੀਆਂ ਨੇ ਦੱਸਿਆ ਕਿ ਪੁਲਿਸ ਲੜਕੀ ਦੇ ਪਰਿਵਾਰ ਦੇ ਦਬਾਅ ਹੇਠ ਕੰਮ ਕਰ ਰਹੀ ਹੈ ਤੇ ਅੱਜ ਵੀ ਪੁਲਿਸ ਵਲੋਂ ਜੋ ਇਹ ਗਲਤ ਰਵੱਈਆ ਅਪਣਾਇਆ ਗਿਆ ਹੈ ਉਹ ਸਰਾਸਰ ਸਿੱਧੇ ਤੌਰ ਤੇ ਧੱਕੇਸ਼ਾਹੀ ਹੈ। ਦੂਜੇ ਪਾਸੇ ਮੌਕੇ ਤੇ ਪਹੁੰਚੀ ਮਹਿਲਾ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਇਕ ਮਾਮਲੇ ਚ ਉਹ ਪਿੰਡ ਪਹੁੰਚੇ ਸਨ ਤੇ ਪਿੰਡ ਵਾਸੀਆਂ ਵਲੋਂ ਜੋ ਧੱਕੇਸ਼ਾਹੀ ਦੇ ਦੋਸ਼ ਲਾਏ ਜਾ ਰਹੇ ਨੇ ਉਹ ਗਲਤ ਹਨ, ਦੂਜੇ ਪਾਸੇ ਮੌਕੇ ਤੇ ਪਹੁੰਚੇ ਥਾਣਾ ਸਦਰ ਦੇ ਇੰਚਾਰਜ ਲਵਕੇਸ਼ ਨੇ ਦੱਸਿਆ ਕਿ ਬਿਆਸ ਪੁਲਿਸ ਵਲੋਂ ਕਾਨੂੰਨ ਮੁਤਾਬਿਕ ਹੀ ਕਾਰਵਾਈ ਕੀਤੀ ਗਈ ਹੈ ਤੇ ਪੁਲਿਸ ਵੱਲੋ ਪਿੰਡ ਚ ਜਾਣ ਤੋਂ ਪਹਿਲਾਂ ਸਦਰ ਪੁਲਿਸ ਨੂੰ ਸੂਚਨਾ ਵੀ ਦਿੱਤੀ ਗਈ ਸੀ।

See also  ਕੇਂਦਰ ਸਰਕਾਰ ਨੇ ਕਣਕ ਦੀ ਖਰੀਦ ਲਈ ਸ਼ਰਤਾਂ ’ਚ ਦਿੱਤੀ ਛੋਟ