ਪ੍ਰਾਈਵੇਟ ਵਾਹਨਾਂ ‘ਤੇ ਆਰਮੀ, ਪੁਲਸ, VIP ਆਦਿ ਸਟਿੱਕਰ ਲਗਾਉਣਾ ਪਵੇਗਾ ਭਾਰੀ,ਹੋ ਸਕਦੀ ਹੈ FIR

ਪ੍ਰਾਈਵੇਟ ਵਾਹਨਾਂ ’ਤੇ ਆਰਮੀ, ਪੁਲਸ, ਵੀ. ਆਈ. ਪੀ., ਸਰਕਾਰੀ ਡਿਊਟੀ ਆਦਿ ਦੇ ਸਟਿੱਕਰ ਲੱਗੇ ਵਾਹਨ ਹੁਣ ਪੁਲਸ ਨਾਕਿਆਂ ’ਤੇ ਰੋਕੇ ਜਾਣਗੇ। ਇਸ ਬਾਰੇ ਪੁਲਸ ਕਮਿਸ਼ਨਰਾ ਵੱਲੋਂ ਬੀਤੇ ਦਿਨੀਂ ਖਾਸ ਤੌਰ ’ਤੇ ਹੁਕਮ ਵੀ ਜਾਰੀ ਕੀਤੇ ਗਏ ਸਨ, ਬਾਵਜੂਦ ਇਸ ਦੇ ਲੋਕਾਂ ਨੇ ਆਪਣੇ ਪ੍ਰਾਈਵੇਟ ਵਾਹਨਾਂ ਤੋਂ ਇਸ ਤਰ੍ਹਾਂ ਦੇ ਸਟਿੱਕਰ ਅਜੇ ਤੱਕ ਨਹੀਂ ਹਟਾਏ ਹਨ ਜਿਸ ਤੋਂ ਬਾਅਦ ਟ੍ਰੈਫਿਕ ਪੁਲਸ ਐਕਸ਼ਨ ਵਿਚ ਆ ਗਈ ਹੈ।


ਸ਼ਹਿਰਾਂ ’ਚ ਟ੍ਰੈਫਿਕ ਪੁਲਸ ਨੇ ਵੱਖ-ਵੱਖ ਨਾਕਿਆਂ ’ਤੇ ਅਜਿਹੇ ਵਾਹਨਾਂ ਨੂੰ ਰੋਕਣਾ ਸ਼ੁਰੂ ਕਰ ਦਿੱਤਾ ਹੈ, ਜਿਨ੍ਹਾਂ ’ਤੇ ਅਣ-ਅਧਿਕਾਰਤ ਤੌਰ ’ਤੇ ਪੁਲਸ, ਆਰਮੀ, ਸਰਕਾਰੀ ਡਿਊਟੀ, ਵੀ. ਆਈ. ਪੀ. ਆਦਿ ਅਤੇ ਪੁਲਸ ਦੇ ਲੋਗੋ ਨਾਲ ਮਿਲਦੇ-ਜੁਲਦੇ ਸਟਿੱਕਰ ਲਾ ਰੱਖੇ ਹਨ।

ਸ਼ਹਿਰਾਂ ਵਿੱਚ ਟਰੈਫਿਕ ਪੁਲਿਸ ਨੇ ਵੱਖ-ਵੱਖ ਨਾਕਿਆਂ ’ਤੇ ਅਜਿਹੇ ਵਾਹਨਾਂ ਨੂੰ ਰੋਕਣਾ ਸ਼ੁਰੂ ਕਰ ਦਿੱਤਾ ਹੈ ਜਿਨ੍ਹਾਂ ’ਤੇ ਅਣਅਧਿਕਾਰਤ ਪੁਲਿਸ, ਆਰਮੀ, ਸਰਕਾਰੀ ਡਿਊਟੀ, VIP ਅਤੇ ਪੁਲਿਸ ਦੇ ਲੋਗੋ ਵਰਗੇ ਸਟਿੱਕਰ ਲਗਾਏ ਗਏ ਹਨ। ਇਨ੍ਹਾਂ ਲੋਕਾਂ ਦੇ ਵਿਸ਼ੇਸ਼ ਚਲਾਨ ਕੀਤੇ ਜਾ ਰਹੇ ਹਨ। ਦੱਸਿਆ ਜਾ ਰਿਹਾ ਹੈ ਟਰੈਫਿਕ ਪੁਲਿਸ ਵੱਲੋਂ ਪਿਛਲੇ ਦੋ ਦਿਨਾਂ ਵਿੱਚ ਦਰਜਨਾਂ ਅਜਿਹੇ ਵਾਹਨਾਂ ਦੇ ਚਲਾਨ ਕੀਤੇ ਗਏ ਹਨ, ਜਿਨ੍ਹਾਂ ’ਤੇ ਨਾਜਾਇਜ਼ ਤੌਰ ’ਤੇ ਅਜਿਹੇ ਸਟਿੱਕਰ ਚਿਪਕਾਏ ਗਏ ਸਨ।

See also  ਵੇਰਕਾ ਬੂਥ ਦੇ ਮਾਲਿਕ ਤੇ ਪਰਿਵਾਰਿਕ ਮੈਂਬਰਾਂ ਨੇ ਕੀਤਾ ਤਿੱਖਾ ਵਿਰੋਧ