ਪ੍ਰਸਾਰਣ ਲਈ SGPC ਦੇ ਯੂਟਿਊਬ/ਵੈੱਬ ਚੈਨਲ ਦਾ ਸ਼ੁਭ ਆਰੰਭ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਣ ਲਈ SGPC ਦੇ ਯੂਟਿਊਬ/ਵੈੱਬ ਚੈਨਲ ਦਾ ਸ਼ੁਭ ਆਰੰਭ ਹੋ ਗਿਆ ਹੈ। ਪਹਿਲਾ ਗੁਰਬਾਣੀ ਪ੍ਰਸਾਰਣ ਲਈ ਪਿਛਲੇ ਕਾਫੀ ਲੰਮੇ ਸਮੇ ਤੋ ਪੀ ਟੀ ਸੀ ਚੈਂਨਲ ਪੰਜਾਬੀ ਤੇ ਹੁੰਦਾ ਸੀ ਅਤੇ ਆਪ ਸਰਕਾਰ ਵੱਲੋ ਿੲਸ ਸਬੰਧੀ ਿੲੱਕ ਬਿੱਲ ਪੇਸ਼ ਕੀਤਾ ਗਿਆ ਜਿਸ ਵਿੱਚ ਸਿੱਧਾ ਸਿੱਧਾ ਿੲਹ ਗੱਲ ਤੇ ਜ਼ੋਰ ਦਿੱਤਾ ਗਿਆ ਕਿ ਗੁਰਬਾਣੀ ਸਿਰਫ ਿੲੱਕ ਚੈਂਨਲ ਤੱਕ ਨਿਰਭਰ ਨਹੀ ਰਹਿਣੀ ਚਾਹੀਦੀ ਸਗੋ ਜੋ ਵੀ ਚੈਨਲ ਚਾਹੇ ਗੁਰਬਾਣੀ ਦਾ ਪ੍ਰਸਾਰਣ ਕਰ ਸਕੇ। ਿੲਸ ਗੱਲ ਦਾ ਕਾਫੀ ਰੌਲਾ ਵੀ ਪਿਆ ਅਤੇ ਬਹੁਤ ਵੱਡੀ ਗਿਣਤੀ ਵਿੱਚ ਸੰਗਤ ਨੇ ਆਪਣਾ ਪ੍ਰਤੀਕਰਮ ਦਿੱਤਾ।

ਬਹੁਤ ਸਾਰੇ ਲੋਕਾਂ ਨੇ ਆਪ ਸਰਕਾਰ ਨੂੰ ਵੀ ਬੁਰਾ ਭਲਾ ਕਿਹਾ ਕਿ ਸਰਕਾਰ ਸਿੱਖਾਂ ਦੀ ਭਾਵਨਾਂ ਦਾ ਮਜ਼ਾਕ ਕਰ ਰਹੀ ਹੈ। ਫਿਰ ਿੲਹ ਗੱਲ ਵੀ ਚੱਲੀ ਕਿ ਜੇ SGPC ਚਾਹੇ ਤਾ ਪੰਜਾਬ ਸਰਕਾਰ ਉਨ੍ਹਾਂ ਦੀ ਮਦਦ ਕਰਨ ਲੲੀ ਤਿਆਰ ਹੈ ਅਤੇ ਜੇ SGPC ਕੋਲ ਚੈਂਨਲ ਨਹੀ ਹੈ ਤਾ ਸਰਕਾਰ ਚੈਨਲ ਵੀ ਮੁਹੱਈਆ ਕਰਵਾ ਦੇਵੇਗੀ। ਿੲਸ ਗੱਲ ਤੇ SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਸਰਕਾਰ ਨੂੰ ਲੰਮੇ ਹੱਥੀ ਲਿਆ ਅਤੇ ਕਿਹਾ ਕਿ ਸਰਕਾਰ ਧਰਮ ਦੇ ਮਾਮਲੇ ਵਿੱਚ ਦਖਲ ਨਾ ਦੇ ਕੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰੇ ਅਤੇ ਲੋਕਾਂ ਦੀ ਸੇਵਾ ਕਰੇ। SGPC ਸਿੱਖਾਂ ਦੀ ਸਿਰਮੋਰ ਸੰਸਥਾਂ ਹੈ ਗੁਰੂ ਰਾਮਦਾਸ ਪਾਤਸਾਹ ਦੀ ਅਪਾਰ ਕਿਰਪਾ ਸਦਕਾ SGPC ਚੈਨਲ ਦਾ ਖੁੱਦ ਪ੍ਰਬੰਦ ਕਰੇਗੀ।

See also  BSP ਸੁਪ੍ਰੀਮੋ ਮਾਇਆਵਤੀ ਦਾ ਵੱਡਾ ਐਲਾਨ 2024 ਦੀਆਂ ਲੋਕਸਭਾ ਚੋਣਾਂ 'ਚ ਕਿਸੇ ਨਾਲ ਗਠਜੋੜ ਨਹੀਂ ਕਰੇਗੀ BSP ਕੀ ਹੁਣ ਬਸਪਾ ਤੇ ਅਕਾਲੀ ਦਲ ਦਾ ਵੀ ਗਠਜੋੜ ਟੁੱਟੇਗਾ ..?