ਪੁਲਿਸ ਨੇ 3 ਨਸ਼ਾਂ ਤਸਕਰਾਂ ਨੂੰ ਕੀਤਾ ਕਾਬੂ ,ਨਸ਼ਾਂ ਤਸਕਰਾਂ ਕੋਲ 55 ਗ੍ਰਾਮ ਹੈਰੋਇਨ, 2 ਪਿਸਟਲ, 5 ਕਾਰਤੂਸ ਬਰਾਮਦ

ਪੰਜਾਬ ‘ਚ ਨਸ਼ਾਂ ਤਸਕਰ ਸ਼ਰਿਆਮ ਘੁੰਮ ਰਹੇ ਨੇ ਤੇ ਰੋਕਣ ਚ ਪੰਜਾਬ ਪੁਲਿਸ ਤੇ ਸਰਕਾਰ ਆਪਣੀ ਪੂਰੀ ਬਾਂਹ ਲਗਾ ਰਹੀ ਪਰ ਫਿਰ ਕਿਤੇ ਨਾ ਕਿਤੇ ਇਹ ਘਟਨਾਂਵਾਂ ਘੱਟਣ ਦੀ ਬਜਾਏ ਵੱਧ ਰਹੀਆਂ ਨੇ ਤੇ ਉਥੇ ਹੀ ਅਜਿਹਾ ਮਾਮਲਾ ਜਲੰਧਰ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਪੁਲਿਸ ਨੇ 3 ਨਸ਼ਾਂ ਤਸਕਰਾਂ ਨੂੰ ਕਾਬੂ ਕੀਤਾ ਹੈ ਤੇ ਜਿਸ ਚ ਪੁਲਿਸ ਨੰੁ ਵੱਡੀ ਕਾਮਯਾਬੀ ਮਿਲੀ ਹੈ ਤੇ ਨਸ਼ਾਂ ਤਸਕਰਾਂ ਕੋਲੋਂ 55 ਗ੍ਰਾਮ ਹੈਰੋਇਨ ਅਤੇ 2 ਪਿਸਤਲ ਅਤੇ 5 ਕਾਰਤੂਸ ਬਰਾਮਦ ਕੀਤੇ ਨੇ ਤੇ ਪੁਲਿਸ ਨੇ ਨਸ਼ਾਂ ਤਸਕਰਾਂ ਖਿਲਾਫ ਮੁੱਕਦਮਾ ਦਰਜ ਕਰ ਲਿਆ ਹੈ ਤੇ ਅਗਲੀ ਕਾਰਵਾਈ ਸੁਰੂ ਕਰ ਦਿੱਤੀ ਹੈ ….

ਨਸ਼ੇ ਦੇ ਮਾਮਲੇ ਦਿਨੋਂ ਦਿਨ ਵੱਧ ਰਹੇ ਨੇ ਜੋ ਰੁਕਣ ਦਾ ਨਾਮ ਹੀ ਨਹੀ ਲੈ ਰਹੇ ਤੇ ਹਰ ਰੋਜ਼ ਪੰਜਾਬ ਚ ਕਿੰਨੇ ਹੀ ਨਸ਼ਾਂ ਤਸਕਰ ਕਾਬੂ ਕੀਤੇ ਜਾਦੇ ਨੇ ਤੇ ਇਹਨਾਂ ਨੂੰ ਰੋਕਣ ਲਈ ਸਰਕਾਰ ਦੁਆਰਾ ਮੁਹਿਮ ਵੀ ਚਲਾਈ ਗਈ ਤੇ ਜਿਸ ਚ ਪੰਜਾਬ ਪੁਲਿਸ ਪੂਰੀ ਕੋਸ਼ਿਸ਼ ਕਰ ਰਹੀ ਹੈ ਕਿ ਪੰਜਾਬ ਚ ਨਸ਼ਾਂ ਖਤਮ ਕੀਤਾ ਜਾਵੇ।

See also  ਚੰਦਰਯਾਨ-3 ਮਿਸ਼ਨ ਦਾ ਖਾਸ ਹਿੱਸਾ ਰਹੇ ਵਿਗਿਆਨੀ ਐਨ ਵਲਾਰਮਥੀ ਦਾ ਦੇਹਾਂਤ