ਪੁਲਿਸ ਨੇ ਸ਼ਹਿਰ ਵਿੱਚ ਗੈਰਕਾਨੂੰਨੀ ਤਰੀਕੇ ਨਾਲ ਘੁੰਮ ਰਹੇ ਬੁਲਟ ਮੋਟਰਸਾਈਕਲਾ ਦੇ ਸਲੈਂਸਰਾਂ ਅਤੇ ਪਰੈਸ਼ਰ ਹੋਰਨਾਂ ਨੂੰ ਕਬਜ਼ੇ ਵਿੱਚ ਲੈਕੇ ਨਸ਼ਟ ਕੀਤਾ

ਗੜਸੰਕਰ ਦੀ ਪੁਲਿਸ ਨੇ ਸ਼ਹਿਰ ਵਿੱਚ ਗੈਰਕਾਨੂੰਨੀ ਤਰੀਕੇ ਨਾਲ ਘੁੰਮ ਰਹੇ ਬੁਲਟ ਮੋਟਰਸਾਈਕਲਾ ਦੇ ਸਲੈਂਸਰਾਂ ਅਤੇ ਪਰੈਸ਼ਰ ਹੋਰਨਾਂ ਨੂੰ ਕਬਜ਼ੇ ਵਿੱਚ ਲੈਕੇ ਨਸ਼ਟ ਕੀਤਾ ਗਿਆ


ਇਸ ਮੋਕੇ ਜਾਣਕਾਰੀ ਦਿੰਦਿਆਂ ਥਾਣਾ ਗੜਸੰਕਰ ਦੇ ਐਸ ਐਚ ਉ ਕਰਨੈਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਸ ਐਸ ਪੀ ਹੁਸਿਆਰਪੁਰ ਸਰਤਾਜ ਸਿੰਘ ਚਾਹਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਾੜੇ ਅਨਸਰਾਂ ਖਿਲਾਫ ਵਿੱਢੀ ਮੁਹਿੰਮ ਤਹਿਤ ਅਮਨ ਸ਼ਾਂਤੀ ਭੰਗ ਕਰਨ ਵਾਲੇ ਬੁਲਟ ਮੋਟਰਸਾਈਕਲ ਤੇ ਲਗਾਏ ਸਲੈਂਸਰਾਂ ਅਤੇ ਪ੍ਰੈਸ਼ਰ ਹੋਰਨ ਲਗਾਉਣ ਵਾਲੇ ਸਰਾਰਤੀ ਅਨਸਰਾਂ ਖਿਲਾਫ ਕਾਰਵਾਈ ਕਰਦੇ ਹੋਏ ਟਰੈਫਿਕ ਇੰਨਚਾਰਜ ਏ. ਐਸ.ਆਈ. ਰਣਜੀਤ ਕੁਮਾਰ ਵਲੋ ਪੁਲਿਸ ਪਾਰਟੀ ਦੀ ਮਦਦ ਨਾਲ 30 ਬੁਲਟ ਮੋਟਰਸਾਈਕਲਾਂ ਦੇ ਸਲੈਂਸਰਾਂ ਅਤੇ 8 ਪ੍ਰੈਸ਼ਰ ਹੋਰਨਾਂ ਨੂੰ ਕਬਜੇ ਵਿੱਚ ਲੈਕੇ ਅੱਜ ਜੇਸੀਵੀ ਮਸ਼ੀਨ ਨਾਲ ਨਸ਼ਟ ਕੀਤਾ ਗਿਆ।


ਉਨ੍ਹਾਂ ਦੱਸਿਆ ਕਿ ਇਨ੍ਹਾਂ ਬੁੱਲਟ ਮੋਟਰਸਾਈਕਲਾਂ ਦੇ ਚਲਾਨ ਕੱਟਕੇ 5 ਹਜ਼ਾਰ ਰੁਪਏ ਦਾ ਜੁਰਮਾਨਾਂ ਕੀਤਾ ਗਿਆ।

See also  ਤਰਨਤਾਰਨ ਦੀ ਪੁਲਸ ਵੱਲੋਂ ਅਫੀਮ ਸਣੇ 2 ਕੀਤੇ ਕਾਬੂ