ਪੁਲਿਸ ਨੇ ਬਾਰ ਵਿੱਚੋ 17 ਹੁੱਕੇ,8 ਅੰਗਰੇਜ਼ੀ ਸਰਾਬ,20 ਬੋਤਲਾਂ ਬੀਅਰ ਬਰਾਮਦ ਕੀਤੀਆਂ ਨੇ

ਅੰਮ੍ਰਿਤਸਰ ਦੇ ਮਾਲ ਰੋਡ ਤੇ ਇੱਕ ਰੈਸਟੂਰੈਂਟ ਵਿਚ ਪੁਲਿਸ ਵੱਲੋਂ ਦੇਰ ਰਾਤ ਰੇਡ ਕੀਤੀ ਗਈ ਜਿੱਥੇ ਬਾਰ ਵਿੱਚ ਹੁੱਕਾ ਬਾਰ ਵੀ ਚਲ ਰਹੀ ਸੀ ਤੇ ਸ਼ਰਾਬ ਵੀ ਪਿਲਾਈ ਜਾ ਰਹੀ ਸੀ ਸਬ ਤੋਂ ਵੱਡੀ ਗੱਲ ਇਹ ਹੈ ਕਿ ਮੁੰਬਈ ਵਾਂਗ ਇਥੇ ਅੰਮਿਤਸਰ ਵਿੱਚ ਇਸ ਬਾਰ ਵਿੱਚ ਅਰਧ ਨਗਨ ਹੋਕੇ ਲੜਕੀਆ ਵੱਲੋ ਡਾਂਸ ਕੀਤਾ ਜਾ ਰਿਹਾ ਸੀ। ਤੇ ਨਾਬਾਲਿਗ ਬੱਚੇ ਹੁੱਕਾ ਪੀ ਰਹੇ ਸਨ


ਪੁਲੀਸ ਅਧਿਕਾਰੀ ਏਸੀਪੀ ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਅਸੀਂ ਮੁਖਬਿਰ ਦੀ ਸੂਚਨਾ ਦੇ ਆਧਾਰ ਤੇ ਉਥੇ ਰੇਡ ਕੀਤੀ ਇੱਥੇ ਬਿੰਨਾਂ ਲਸੰਸ ਤੋਂ ਲੋਕਾਂ ਨੂੰ ਸ਼ਰਾਬ ਪਿਲਾਇਆ ਸੀ ਤੇ ਬੱਚਿਆਂ ਨੂੰ ਹੁੱਕਾ ਵੀ ਪਿਲਾਇਆ ਜਾ ਰਿਹਾ ਸੀ ਇੱਕ ਲੜਕਾ ਸੱਤਵੀਂ ਕਲਾਸ ਇੱਕ ਨੌਵੀਂ ਕਲਾਸ ਦਾ ਪੜ੍ਹਨ ਵਾਲ਼ਾ ਸੀ 40 ਤੋਂ 50 ਕਰੀਬ ਲੋਕ ਸ਼ਰਾਬ ਅਤੇ ਹੁੱਕੇ ਦਾ ਸੇਵਨ ਕਰ ਰਹੇ ਸਨ ਉਨ੍ਹਾਂ ਕਿਹਾ ਕਿ ਸਾਨੂੰ 17ਦੇ ਕਰੀਬ ਹੁੱਕੇ ਤੇ ਅੱਠ ਸ਼ਰਾਬ ਦੀਆਂ ਬੋਤਲਾਂ ਤੇ 20 ਦੇ ਕਰੀਬ ਬੀਅਰ ਦੀਆਂ ਬੋਤਲਾਂ ਬ੍ਰਾਮਦ ਹੋਈਆਂ ਉਨ੍ਹਾਂ ਕਿਹਾ ਕਿ ਜਿਸਦੇ ਚਲਦੇ ਅਸੀਂ ਬਾਰ ਮਾਲਿਕ ਨੂੰ ਲਾਇਸੈਂਸ ਦਿਖਾਉਣ ਲਈ ਕਿਹਾ ਤੇ ਸਾਨੂੰ ਉਨ੍ਹਾਂ ਵਲੋਂ ਕੋਈ ਮਨਜੂਰੀ ਜਾਂ ਲਾਇਸੈਂਸ ਨਹੀਂ ਦਿਖਾਇਆ ਗਿਆ


ਉਨ੍ਹਾਂ ਕਿਹਾ ਕਿ ਅਸੀਂ ਇਨ੍ਹਾਂ ਦੇ ਖ਼ਿਲਾਫ ਥਾਣਾ ਸਿਵਲ ਲਾਈਨ ਦੇ ਵਿੱਚ ਮੁਕਦਮਾ ਦਰਜ ਕਰ ਦਿਤਾ ਗਿਆ ਹੈ ਤੇ ਅਸੀਂ ਬਾਰ ਦੇ ਦੋਵੇਂ ਮਾਲਕ ਤੇ ਉਨ੍ਹਾਂ ਦੇ ਬਾਊਂਸਰ ਦੇ ਖਿਲਾਫ ਐਫ ਆਈ ਆਰ ਦਰਜ ਕਰ ਦਿੱਤੀ ਹੈ

See also  ਪਸ਼ੂਧਨ ਨੂੰ ਬਿਮਾਰੀ ਤੋਂ ਬਚਾਉਣ ਲਈ ਐਫ.ਐਮ.ਡੀ. ਵੈਕਸੀਨ ਦੀਆਂ 68 ਲੱਖ ਤੋਂ ਵੱਧ ਡੋਜ਼ਾਂ ਕੀਤੀਆਂ ਪ੍ਰਾਪਤ: ਗੁਰਮੀਤ ਸਿੰਘ ਖੁੱਡੀਆਂ