ਪਿੰਡ ਲੱਲੀਆਂ ਦੇ ਗੁਰਦੁਆਰੇ ਵਿੱਚੋਂ ਚੋਰ ਗੋਲਕ ਲੈਕੇ ਹੋਏ ਫ਼ਰਾਰ

ਗੜ੍ਹਸ਼ੰਕਰ ਇਲਾਕੇ ਵਿੱਚ ਲਗਾਤਰ ਹੋ ਰਹੀਆਂ ਲੁੱਟਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਬੀਤੀ ਰਾਤ ਗੜ੍ਹਸ਼ੰਕਰ ਦੇ ਪਿੰਡ ਲੱਲੀਆਂ ਵਿੱਖੇ ਰਵਿਦਾਸ ਗੁਰਦੁਆਰੇ ਵਿਚੋਂ ਗੋਲੱਕ ਲੈਕੇ ਚੋਰ ਫਰਾਰ ਹੋ ਗਏ, ਜਿਸਦੀ ਸੀ ਸੀ ਟੀ ਵੀ ਫੂਟੇਜ ਵੀ ਸਾਹਮਣੇ ਆਈ ਹੈ। ਇਸ ਸਬੰਧ ਦੇ ਵਿੱਚ ਥਾਣਾ ਗੜ੍ਹਸ਼ੰਕਰ ਪੁਲਿਸ ਨੇ ਮੌਕੇ ਦਾ ਜਾਇਜ਼ਾ ਲੈਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


ਜਾਣਕਾਰੀ ਦਿੰਦੇ ਹੋਏ ਕਿਸ਼ੋਰ ਚੰਦ ਪ੍ਰਧਾਨ ਪ੍ਰਬੰਧਕ ਕਮੇਟੀ ਅਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਸਵੇਰੇ ਗ੍ਰੰਥੀ ਜਦੋ ਗੁਰਦੁਆਰਾ ਸਾਹਿਬ ਵਿਖੇ ਰੋਜ ਦੀ ਤਰ੍ਹਾਂ ਪਾਠ ਕਰਨ ਗਿਆ ਤਾਂ ਦਰਵਾਜ਼ੇ ਦਾ ਤਾਲਾ ਟੁਟਿਆ ਹੋਇਆ ਸੀ, ਜਦੋਂ ਗੁਰਦੁਆਰੇ ਦੇ ਅੰਧਰ ਜਾਕੇ ਦੇਖਿਆ ਤਾਂ ਗੋਲਕ ਆਪਣੀ ਥਾਂ ਤੇ ਗ਼ਾਇਬ ਸੀ। ਉਨ੍ਹਾਂ ਦੱਸਿਆ ਕਿ ਗੋਲਕ ਦੇ ਵਿੱਚ ਲੱਗਭਗ 33 ਹਜ਼ਾਰ ਰੁਪਏ ਦੀ ਨਗਦੀ ਸੀ, ਜਿਸਨੂੰ ਚੋਰ ਲੈਕੇ ਫਰਾਰ ਹੋ ਗਏ। ਗੁਰਦੁਆਰੇ ਦੀ ਗੋਲਕ ਚੋਰੀ ਕਰਨ ਦੀ ਵਾਰਦਾਤ ਸੀ ਸੀ ਟੀ ਵੀ ਕੈਮਰੇ ਵਿੱਚ ਕੈਦ ਹੋ ਗਈ।


ਇਸ ਸਬੰਧ ਦੇ ਵਿੱਚ ਥਾਣਾ ਗੜ੍ਹਸ਼ੰਕਰ ਦੇ ਐਸ ਐੱਚ ਓ ਕਰਨੈਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ ਮੌਕੇ ਤੇ ਪਹੁੰਚਕੇ ਸੀ ਸੀ ਟੀ ਵੀ ਕਬਜੇ ਵਿੱਚ ਲੈਕੇ ਪੜਤਾਲ ਕੀਤੀ ਜਾ ਰਹੀ ਹੈ।

See also  ਕਾਰਪੋਰੇਟ ਘਰਾਣਆਿਂ ਨੂੰ ਲਾਭ ਪਹੁੰਚਾਉਣ ਲਈ ਸਰਕਾਰ ਪੰਜਾਬ ਦੇ ਹੱਕਾਂ ਤੇ ਮਾਰ ਰਹੀ ਹੈ ਡਾਕਾ- ਲੱਖਾ ਸਧਿਾਣਾਂ