ਗੁਰਦਾਸਪੁਰ ਦੇ ਪਿੰਡ ਬਾਗੜੀਆਂ ਵਿੱਚ ਇੱਕੋ ਪਰਿਵਾਰ ਦੇ 5 ਮੈਂਬਰਾਂ ਨੂੰ ਬਿਹੋਸ਼ ਕਰਕੇ ਘਰ ਦੇ ਵਿੱਚੋ ਨਕਦੀ ਅਤੇ ਗਹਿਣਿਆਂ ਦੀ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਇੱਕੋ ਪਰਿਵਾਰ ਦੇ ਬੇਹੋਸ ਹੋਏ ਪਰਿਵਾਰਕ ਮੈਂਬਰਾਂ ਨੂੰ ਇਲਾਜ਼ ਦੇ ਲਈ ਸਿਵਲ ਹਸਪਤਾਲ ਭੇਜਿਆ ਗਿਆ ਜਿਥੇ ਉਹਨਾਂ ਦਾ ਇਲਾਜ਼ ਕੀਤਾ ਜਾ ਰਿਹਾ ਹੈ ਅਤੇ ਡਾਕਟਰਾਂ ਦਾ ਕਹਿਣਾ ਕਿ ਇਸ ਸਮੇ ਸਾਰੇ ਮੈਂਬਰ ਖ਼ਤਰੇ ਤੋਂ ਬਾਹਰ ਹਨ। ਇਲਾਜ਼ ਦੇ ਲਈ ਸਿਵਲ ਹਸਪਤਾਲ ਗੁਰਦਾਸਪੁਰ ਵਿੱਚ ਪਹੁੰਚੇ ਪਰਿਵਾਰਕ ਮੈਬਰਾਂ ਨੇ ਦੱਸਿਆ ਕੀ ਉਹਨਾਂ ਦੇ ਘਰ ਵਿਚੋਂ ਬੱਚਿਆ ਨੂੰ ਛੱਡ ਕੇ 4 ਔਰਤਾਂ ਨਰੇਸ਼ ਕੁਮਾਰੀ,ਸੁਰੇਸ਼ ਕੁਮਾਰੀ, ਸਰੋਜ ਬਾਲਾ,ਗੁਰਮੀਤ ਕੌਰ ਅੱਤੇ ਇਕ ਬਜ਼ੁਰਗ ਕਰਨੈਲ ਸਿੰਘ ਬੇਸੁੱਧ ਹੋਇਆਂ ਹੈ ਜਿਹਨਾਂ ਦਾ ਇਲਾਜ ਚੱਲ ਰਿਹਾ ਹੈ ਬੇਸੁੱਧ ਹੋਈ ਘਰ ਦੀ ਮਹਿਲਾ ਨਰੇਸ਼ ਕੁਮਾਰੀ ਨੇ ਦੱਸਿਆ ਕੀ ਉਹ ਘਰ ਵਿੱਚ ਕੰਮ ਕਰ ਰਹੇ ਸੀ।
ਇਸ ਦੌਰਾਨ ਉਹਨਾਂ ਨੇ 11 ਵਜੇ ਚਾਹ ਪੀਣ ਤੋਂ ਕੁਝ ਸਮਾਂ ਬਾਅਦ ਉਹਨਾਂ ਨੂੰ ਅਚਾਨਕ ਨੀਂਦ ਆਉਣੀ ਸ਼ੁਰੂ ਹੋ ਗਈ ਅਤੇ ਉਹ ਸਾਰੇ ਆਪਣੇ ਆਪਣੇ ਕਮਰੇ ਵਿੱਚ ਜਾ ਕੇ ਸੋ ਗਏ ਅਤੇ ਸ਼ਾਮ ਤੱਕ ਉਹਨਾਂ ਨੂੰ ਜਾਗ ਨਹੀਂ ਆਈ ਅਤੇ ਘਰ ਦੇ ਵਿਅਕਤੀਆਂ ਨੇ ਉਹਨਾਂ ਨੂੰ ਆਕੇ ਉਠਾਇਆ ਪਰ ਉਹ ਸਾਰੇ ਬੇਹੋਸ਼ੀ ਦੀ ਹਾਲਤ ਵਿਚ ਸ਼ਨ ਜਿਹਨਾਂ ਨੂੰ ਪਹਿਲਾ ਭੈਣੀ ਮੀਆਂ ਖਾਂ ਦੇ ਇੱਕ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਅੱਤੇ ਰਾਤ ਨੂੰ ਇਹਨਾ ਨੂੰ ਸਿਵਲ ਹਸਪਤਾਲ ਇਲਾਜ ਲਈ ਭੇਜ ਦਿੱਤਾ ਗਿਆ ਹੈ ਜਿੱਥੇ ਇਹਨਾ ਦਾ ਇਲਾਜ ਕੀਤਾ ਜਾ ਰਿਹਾ ਹੈ ਉਹਨਾਂ ਕਿਹਾ ਕਿ ਘਰ ਦੇ ਵਿੱਚੋ 5 ਤੋਲੇ ਦੇ ਕਰੀਬ ਸੋਨੇ ਦੇ ਗਹਿਣੇ ਅਤੇ 80 ਹਜ਼ਾਰ ਰੁਪਏ ਦੀ ਨਗਦੀ ਗਾਇਬ ਹੈ ਉਹਨਾਂ ਦਸਿਆ ਕਿ ਕਿਸੇ ਨੇ ਪਰਿਵਾਰਕ ਮੈਂਬਰਾਂ ਨੂੰ ਬੇਹੋਸ਼ ਕਰ ਕੇ ਘਰ ਵਿੱਚੋ ਚੋਰੀ ਕੀਤੀ ਗਈ ਹੈ