ਪਿੰਡ ਦੇ ਲੋਕਾਂ ਵਲੋਂ ਪਿੰਡ ਦੇ ਸ਼ਮਸ਼ਾਨ ਘਾਟ ਚੋ ਦੋ ਨੌਜਵਾਨਾਂ ਨੂੰ ਨਸ਼ਾ ਕਰਦੇ ਰੰਗੇ-ਹੱਥੀਂ ਕਾਬੂ ਕਰ ਪੁਲਿਸ ਦੇ ਹਵਾਲੇ ਕੀਤਾ

ਇਸ ਸਬੰਧੀ ਪਿੰਡ ਦੇ ਲੋਕਾਂ ਵਲੋਂ ਵਾਇਰਲ ਕੀਤੀ ਵੀਡੀਓ ਚ ਪਿੰਡ ਵਾਸੀ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਨਸ਼ਾ ਤਸਕਰ ਸ਼ਰੇਆਮ ਨਸ਼ਾ ਵੇਚ ਰਹੇ ਹਨ। ਜਿਸ ਦੀ ਸ਼ਿਕਾਇਤ ਪਹਿਲਾ ਵੀ ਪੁਲਿਸ ਨੂੰ ਕੀਤੀ ਗਈ ਹੈ ਪਰ ਨਸ਼ਾ ਵੇਚਣ ਵਾਲੇ ਵੱਡੇ ਸੌਦਾਗਰ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਘੁੰਮ ਰਹੇ ਹਨ।


ਉਨਾ ਦੱਸਿਆ ਅੱਜ ਦੋ ਨੌਜਵਾਨ ਜੋ ਕਿਸੇ ਬਾਹਰੀ ਇਲਾਕੇ ਦੇ ਹਨ ਉਹ ਨਸ਼ਾ ਲੈ ਕੇ ਉਹਨਾਂ ਦੇ ਪਿੰਡ ਦੇ ਸ਼ਮਸ਼ਾਨ ਘਾਟ ਚ ਚਿੱਟਾ ਦਾ ਨਸ਼ਾ ਕਰਦੇ ਪਿੰਡ ਵਾਸੀਆਂ ਨੇ ਰੰਗੇ ਹੱਥੀਂ ਕਾਬੂ ਕੀਤੇ ਹਨ ਅਤੇ ਉਹਨਾਂ ਨੌਜਵਾਨਾਂ ਨੇ ਵਾਇਰਲ ਵੀਡੀਓ ਚ ਨਸ਼ਾ ਵੇਚਣ ਵਾਲਿਆ ਬਾਰੇ ਖੁਲਾਸਾ ਕੀਤਾ ਹੈ |

ਉਥੇ ਹੀ ਪਿੰਡ ਰਾਜਪੁਰਾ ਦੇ ਵਾਸੀਆਂ ਵਲੋਂ ਉਨ੍ਹਾਂ ਨੌਜਵਾਨਾਂ ਨੂੰ ਕਾਬੂਕਰ ਪੁਲਿਸ ਦੇ ਹਵਾਲੇ ਕਰ ਦਿੱਤਾ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕੇ ਨਸੇ ਦਾ ਕਾਰੋਬਾਰ ਕਰ ਰਹੇ ਲੋਕਾ ਤੇ ਕਾਰਵਾਈ ਕੀਤੀ ਜਾਵੇ |

See also  ਬਾਲ ਕਮਿਸ਼ਨ ਦੇ ਚੇਅਰਮੈਨ ਵੱਲੋਂ ਜਲੰਧਰ ਵਿਚ ਵਾਪਰੀ ਘਟਨਾ ਦੀ ਕੀਤੀ ਨਿਖੇਧੀ