ਪਾਕਿਸਤਾਨ ‘ਚ ਪੈਟਰੋਲ-ਡੀਜ਼ਲ ਕੀਮਤਾਂ ਵਧੀਆਂ, ਭੜਕੇ ਲੋਕਾਂ ਨੇ ਪੈਟਰੋਲ ਪੰਪ ਨੂੰ ਲਾਈ ਅੱਗ

ਪਾਕਿਸਤਾਨ ਸਰਕਾਰ ਨੇ ਇੱਕ ਦਿਨ ਵਿੱਚ ਹੀ ਪੈਟਰੋਲ ਅਤੇ ਡੀਜਲ ਕੀਮਤਾਂ ਵਿੱਚ 35 ਰੁਪਏ ਪ੍ਰਤੀ ਲੀਟਰ ਵਾਧਾ ਕਰ ਦਿੱਤਾ ਹੈ, ਜਿਸ ਕਾਰਨ ਪਾਕਿਸਤਾਨ ਵਿੱਚ ਹਾਹਾਕਾਰ ਮੱਚ ਗਈ। ਗੁੱਸੇ ਵਿੱਚ ਆਏ ਲੋਕਾਂ ਨੇ ਲਾਹੌਰ ਵਿੱਚ ਇੱਕ ਪੈਟਰੋਲ ਪੰਪ ਨੂੰ ਹੀ ਅੱਗ ਲਗਾ ਦਿੱਤੀ, ਪਾਕਿਸਤਾਨ ‘ਚ ਆਰਥਿਕ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ। ਦੇਸ਼ ਵਿੱਚ ਖਾਣ ਪੀਣ ਵਾਲੀਆਂ ਚੀਜ਼ਾਂ ਤੋਂ ਬਾਅਦ ਹੁਣ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵੀ ਵੱਧ ਕੇ ਅਸਮਾਨ ਨੂੰ ਛੂਹ ਰਹੀਆਂ ਹਨ।

fuel price up

ਪਾਕਿਸਤਾਨ ‘ਚ ਹੜ੍ਹਾਂ ਤੋਂ ਬਾਅਦ ਵਧਦੀ ਮਹਿੰਗਾਈ ਕਾਰਨ ਹਾਹਾਕਾਰ ਮੱਚ ਗਈ ਹੈ। ਹਾਲਾਤ ਦਿਨੋ-ਦਿਨ ਵਿਗੜਦੇ ਜਾ ਰਹੇ ਹਨ, ਲੋਕਾਂ ਲਈ ਰੋਜ਼ਾਨਾ ਜ਼ਰੂਰੀ ਵਸਤਾਂ ਖਰੀਦਣੀਆਂ ਵੀ ਔਖੀਆਂ ਹੋ ਗਈਆਂ ਹਨ। ਪਾਕਿਸਤਾਨ ਦੀ ਆਰਥਿਕ ਹਾਲਤ ਦੇਖ ਕੇ ਲੋਕ ਇਸ ਨੂੰ ਦੂਜਾ ਸ਼੍ਰੀਲੰਕਾ ਕਹਿ ਰਹੇ ਹਨ। ਦੱਸ ਦਈਏ ਕਿ ਸ਼੍ਰੀਲੰਕਾ ‘ਚ ਆਰਥਿਕ ਸਥਿਤੀ ਖਰਾਬ ਹੋਣ ਤੋਂ ਬਾਅਦ ਉੱਥੇ ਦੇ ਲੋਕ ਮਹਿੰਗਾਈ ਕਾਰਨ ਸੜਕਾਂ ‘ਤੇ ਆ ਗਏ ਅਤੇ ਰਾਸ਼ਟਰਪਤੀ ਭਵਨ ‘ਚ ਵੀ ਦਾਖਲ ਹੋ ਗਏ। ਪਾਕਿਸਤਾਨ ਦੇ ਵਿਗੜਦੇ ਹਾਲਾਤਾਂ ਵਿੱਚ ਸਿਆਸਤਦਾਨ ਆਪਸ ਵਿੱਚ ਲੜ ਰਹੇ ਹਨ, ਜਿਸ ਦਾ ਖ਼ਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ।

post by parmvir singh

See also  ਸੁਖਪਾਲ ਖਹਿਰਾ ਨੇ ਸੁਖਬੀਰ ਸਿੰਘ ਬਾਦਲ ਨੂੰ ਦਿੱਤੀ ਨਸੀਅਤ