ਪਾਕਿਸਤਾਨ ‘ਚ ਆਰਥਿਕ ਮਾਰ ਵਧੀ, 95 ਲੱਖ ਲੋਕ ਹੋ ਗਏ ਬੇਰੁਜ਼ਗਾਰ

ਆਰਥਿਕ ਮੰਦੀ ਅਤੇ ਕਰਜ਼ੇ ਦੀ ਮਾਰ ਪਾਕਿਸਤਾਨ ਦੇ ਸਾਰੇ ਖੇਤਰਾਂ ‘ਤੇ ਸਾਫ਼ ਨਜ਼ਰ ਆ ਰਹੀ ਹੈ। ਆਟਾ ਅਤੇ ਬਿਜਲੀ ਸੰਕਟ ਤੋਂ ਇਲਾਵਾ ਰੇਲ ਕਿਰਾਏ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ। ਇੰਨਾ ਹੀ ਨਹੀਂ ਪਾਕਿਸਤਾਨ ਦੀ ਟੈਕਸਟਾਈਲ ਇੰਡਸਟਰੀ ਵੀ ਪੂਰੀ ਤਰ੍ਹਾਂ ਠੱਪ ਹੋ ਗਈ ਹੈ। ਹਾਲਾਤ ਇੰਨੇ ਮਾੜੇ ਹੋ ਗਏ ਹਨ ਕਿ ਕੱਪੜਾ ਕਾਰੋਬਾਰ ਨਾਲ ਜੁੜੇ 85 ਲੱਖ ਮਜ਼ਦੂਰਾਂ ਨੂੰ ਨੌਕਰੀ ਤੋਂ ਬਾਹਰ ਕਰ ਦਿੱਤਾ ਗਿਆ ਹੈ। ਪਿਛਲੇ ਸਾਲ ਆਏ ਹੜ੍ਹ ਨੇ ਕਪਾਹ ਦੀ ਫ਼ਸਲ ਦਾ ਵੱਡਾ ਹਿੱਸਾ ਤਬਾਹ ਕਰ ਦਿੱਤਾ ਸੀ। ਕਪਾਹ ਦੀ ਤਬਾਹੀ ਨੇ ਕੱਪੜਾ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਇਸ ਦੇ ਨਾਲ ਹੀ ਹੜ੍ਹਾਂ ਕਾਰਨ 1,800 ਤੋਂ ਵਧ ਲੋਕਾਂ ਦੀ ਮੌਤ ਵੀ ਹੋ ਗਈ ਹੈ। ਲਗਭਗ ਸਾਢੇ ਤਿੰਨ ਕਰੋੜ ਲੋਕ ਹੜ੍ਹਾਂ ਕਾਰਨ ਪ੍ਰਭਾਵਿਤ ਹੋਏ ਹਨ।

pakistan

ਜਿਹੜੀਆਂ ਮਿੱਲਾਂ ਬੰਦ ਹੋਈਆਂ ਹਨ ਇਨ੍ਹਾਂ ਵਿਚ ਬਣਨ ਵਾਲੀਆਂ ਚਾਦਰਾਂ, ਤੌਲੀਏ ਅਤੇ ਹੋਰ ਡੈਨੀਮ ਫੈਬਰਿਕ ਯੂਰਪ ਅਤੇ ਅਮਰੀਕਾ ਨੂੰ ਨਿਰਯਾਤ ਕੀਤਾ ਜਾਂਦਾ ਸੀ। ਇਸ ਤੋਂ ਇਲਾਵਾ ਤਾਜ਼ਾ ਟੈਕਸ ਵਾਧੇ ਨੇ ਉਦਯੋਗ ਨੂੰ ਹੋਰ ਤਬਾਹ ਕਰ ਦਿੱਤਾ ਹੈ। ਟੈਕਸਟਾਈਲ ਉਦਯੋਗ ਵਿੱਚ ਨਿਘਾਰ ਦਾ ਇਹ ਸਮਾਂ ਵੀ ਬਹੁਤ ਖ਼ਤਰਨਾਕ ਹੈ। ਇਸ ਸਮੇਂ ਪਾਕਿਸਤਾਨ ਨਕਦੀ ਦੀ ਕਮੀ, ਮਹਿੰਗਾਈ ਅਤੇ ਘਟਦੇ ਕਰੰਸੀ ਭੰਡਾਰ ਦੇ ਸੰਕਟ ਨਾਲ ਜੂਝ ਰਿਹਾ ਹੈ। ਕੱਪੜਾ ਉਦਯੋਗ ਲਈ ਦੁਨੀਆ ‘ਚ ਮਸ਼ਹੂਰ ਪਾਕਿਸਤਾਨ ‘ਚ ਟੈਕਸਟਾਈਲ ਐਕਸਪੋਰਟ ‘ਚ ਆਈ ਗਿਰਾਵਟ ਕਾਰਨ ਕਰੀਬ 85 ਲੱਖ ਕਾਮਿਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ। ਹੜ੍ਹਾਂ ਤੋਂ ਬਾਅਦ ਕਪਾਹ ਦੀ ਕਮੀ ਕਾਰਨ ਪਾਕਿਸਤਾਨ ਦੀਆਂ ਛੋਟੀਆਂ ਟੈਕਸਟਾਈਲ ਮਿੱਲਾਂ ਬੰਦ ਹੋ ਗਈਆਂ ਹਨ। ਜਦੋਂ ਕਿ ਇਸ ਦੇਸ਼ ਦੀ ਕੁੱਲ ਬਰਾਮਦ ਦਾ ਅੱਧਾ ਹਿੱਸਾ ਕੱਪੜਾ ਕਾਰੋਬਾਰ ਦਾ ਹੈ।

POST BY PARMVIR SINGH

See also  Maujaan Hi Maujaan: "ਪੰਜਾਬੀ ਆਉਣ ਵਾਲੀ ਫਿਲਮ "ਮੌਜਾਂ ਹੀ ਮੌਜਾਂ' ਨੇ ਸਿਤਾਰਿਆਂ ਨਾਲ ਭਰੀ ਪ੍ਰੈੱਸ ਕਾਨਫਰੰਸ ਕੀਤੀ! ਇਹ ਫਿਲਮ 20 ਅਕਤੂਬਰ 2023 ਨੂੰ ਰਿਲੀਜ਼ ਹੋ ਰਹੀ ਹੈ"