ਪਦਰਾਣਾ ਚ ਚੋਰਾਂ ਵੱਲੋਂ ਇੱਕ ਘਰ ਨੂੰ ਬਣਾਇਆ ਗਿਆ ਨਿਸ਼ਾਨਾ, ਮੌਕੇ ਤੇ ਚੋਰ ਹੋਏ ਫਰਾਰ

ਬੀਤੇ ਦਿਨੀਂ ਗੜ੍ਹਸ਼ੰਕਰ ਦੇ ਪਿੰਡ ਪਦਰਾਣਾ ਵਿੱਖੇ ਚੋਰਾਂ ਵਲੋਂ ਇੱਕ ਘਰ ਨੂੰ ਨਿਸ਼ਾਨਾਂ ਬਣਾਇਆ ਗਿਆ, ਜਿਸਦੀ ਹੁਣ ਸੀ ਸੀ ਟੀ ਵੀ ਫੂਟੇਜ ਵੀ ਸਾਹਮਣੇ ਆਈ ਹੈ। ਜਾਣਕਾਰੀ ਦਿੰਦੇ ਹੋਏ ਪਰਮਜੀਤ ਸਿੰਘ ਪੁੱਤਰ ਮਨਸਾ ਰਾਮ ਪਿੰਡ ਪਦਰਾਣਾ ਨੇ ਦੱਸਿਆ ਕਿ ਉਨ੍ਹਾਂ ਦਾ ਭਰਾ ਅਮਰਜੀਤ ਸਿੰਘ ਵਿਦੇਸ਼ ਵਿੱਚ ਰਹਿੰਦਾ ਹੈ ਅਤੇ ਘਰ ਦੇ ਵਿੱਚ ਉਨ੍ਹਾਂ ਦੀ ਨੂੰਹ ਰਹਿੰਦੀ ਹੈ ਜਿਹੜੀ ਕਿ ਕੁਝ ਦਿਨਾਂ ਲਈ ਆਪਣੇ ਮਾਪੇ ਘਰ ਗਈ ਹੋਈ ਸੀ।

ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਦੀ ਨੂੰਹ ਆਪਣੇ ਮਾਪੇ ਘਰ ਤੋ ਸੁਹਰਾ ਘਰ ਵਾਪਿਸ ਆਈ ਤਾਂ ਕਮਰਿਆਂ ਦਾ ਸਾਮਾਨ ਖਿਲਰਿਆ ਹੋਇਆ ਸੀ ਅਤੇ ਤਾਲੇ ਟੁੱਟੇ ਹੋਏ ਸਨ ਅਤੇ ਚੋਰਾਂ ਵਲੋਂ ਗਹਿਣਿਆਂ ਸਮੇਤ 6 ਲੱਖ ਰੁਪਏ ਦੀ ਚੋਰੀ ਕੀਤੀ ਗਈ ਸੀ । ਉਨ੍ਹਾਂ ਦੱਸਿਆ ਕਿ ਇਸ ਸਬੰਧ ਦੇ ਵਿੱਚ ਥਾਣਾ ਗੜ੍ਹਸ਼ੰਕਰ ਪੁਲਿਸ ਨੂੰ ਵੀ ਸੁਚਿੱਤ ਕੀਤਾ ਗਿਆ ਅਤੇ ਸੀਸੀਟੀਵੀ ਫੂਟੇਜ ਵੀ ਸਾਹਮਣੇ ਆਈ ਹੈ ਜਿਸਦੇ ਵਿਚੋਂ ਇੱਕ ਵਿਅਕਤੀ ਘਰ ਵਿੱਚ ਦਾਖ਼ਲ ਹੁੰਦਾ ਨਜ਼ਰ ਆ ਰਿਹਾ ਹੈ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਕਾਰਵਾਈ ਦੀ ਮੰਗ ਕੀਤੀ ਹੈ ।


ਉੱਧਰ ਦੂਜੇ ਪਾਸੇ ਥਾਣਾ ਗੜ੍ਹਸ਼ੰਕਰ ਦੀ ਪੁਲਿਸ ਇਸ ਮਾਮਲੇ ਵਾਰੇ ਕੁੱਝ ਵੀ ਕਹਿਣ ਨੂੰ ਤਿਆਰ ਨਹੀਂ ਹੈ।

See also  ਪੰਜਾਬ ਸਰਕਾਰ ਵੱਲੋਂ ਪ੍ਰਸ਼ਾਸਨਿਕ ਸੇਵਾਵਾਂ/ਪੀਸੀਐਸ (ਪ੍ਰੀ)- 2024 ਪ੍ਰੀਖਿਆ ਦੇ ਸੰਯੁਕਤ ਕੋਚਿੰਗ ਕੋਰਸ ਲਈ ਲਈ ਅਰਜ਼ੀਆਂ ਦੀ ਮੰਗ: ਡਾ. ਬਲਜੀਤ ਕੌਰ