ਨੰਗਲ ਰੋਡ ਦੀ ਟੁੱਟੀ ਸੜਕ ਤੋਂ ਲੋਕ ਕਾਫੀ ਪ੍ਰੇਸ਼ਾਨ

ਗੜ੍ਹਸ਼ੰਕਰ ਤੋਂ ਨੰਗਲ ਰੋਡ ਦੀ ਸਡ਼ਕ ਅੱਜ ਥੋੜੇ ਜਿਹੇ ਮੀਂਹ ਦੇ ਕਾਰਨ ਛੱਪੜ ਦਾ ਰੂਪ ਧਾਰ ਚੁੱਕੀ ਹੈ। ਗੜ੍ਹਸ਼ੰਕਰ ਵਿੱਖੇ ਪਏ ਥੋੜੇ ਜਿਹੇ ਮੀਂਹ ਦੇ ਕਾਰਨ ਸੜਕ ਦੇ ਵਿੱਚ ਪਏ ਟੋਇਆਂ ਵਿੱਚ ਪਾਣੀ ਭਰਨ ਕਾਰਨ ਆਣ ਜਾਣ ਵਾਲੇ ਲੋਕਾਂ ਨੂੰ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ।


ਸੜਕ ਤੇ ਵਿੱਚ ਪਏ ਟੋਇਆਂ ਕਾਰਨ ਗੱਡਿਆਂ ਨੁਕਸਾਨੀਆਂ ਜਾ ਰਹੀਆਂ ਹਨ ਅਤੇ ਦੋ ਪਹੀਆ ਵਾਹਨ ਚਾਲਕ ਡਿੱਗ ਰਹੇ ਹਨ।ਸੜਕ ਨੂੰ ਲੈਕੇ ਲੋਕਾਂ ਵਿੱਚ ਸਰਕਾਰ ਖ਼ਿਲਾਫ਼ ਰੋਸ਼ ਵੀ ਦੇਖਣ ਨੂੰ ਮਿਲ ਰਿਹਾ ਹੈ। ਇਸ ਮੌਕੇ ਲੋਕਾਂ ਨੇ ਦੱਸਿਆ ਕਿ ਇਸ ਸਡ਼ਕ ਨੂੰ ਬਣਾਉਣ ਦੇ ਲਈ ਇੱਕ ਦਰਜਨ ਤੋਂ ਵੱਧ ਧਰਨੇ ਦਿੱਤੇ ਗਏ ਪਰ ਸਰਕਾਰ ਵੱਲੋਂ ਇਸ ਸੜਕ ਦੀ ਸਾਰ ਨਹੀਂ ਲਈ ਗਈ। ਲੋਕਾਂ ਦਾ ਕਹਿਣਾ ਹੈ ਕਿ ਇਸ ਸੜਕ ਨੂੰ ਜਲਦ ਬਣਾਇਆ ਜਾਵੇ, ਤਾਕਿ ਲੋਕਾਂ ਦੀ ਪ੍ਰੇਸ਼ਾਨੀ ਦਾ ਹੱਲ ਹੋ ਸਕੇ।

See also  ਫਰੀਦਕੋਟ ਜ਼ੇਲ੍ਹ ਅੰਦਰੋ 8 ਮੋਬਾਇਲ ਫੋਨ ਬਰਾਮਦ