ਨੋਜਵਾਨਾਂ ਵੱਲੋਂ ਵੱਡੀ ਗਿਣਤੀ ‘ਚ ਇੱਕਤਰ ਹੋ ਕੇ ਨਸ਼ਿਆਂ ਖਿਲਾਫ ਰੈਲੀ ਕੱਢੀ

ਹੁਸਿ਼ਆਰਪੁਰ ਚ ਵੱਖ ਵੱਖ ਸੰਸਥਾਵਾਂ ਦੇ ਆਗੂਆਂ ਅਤੇ ਨੌਜਵਾਨਾਂ ਵਲੋਂ ਵੱਡੀ ਗਿਣਤੀ ਚ ਇਕੱਤਰ ਹੋ ਕੇ ਨਸਿ਼ਆਂ ਵਿਰੁੱਧ ਇਕ ਰੈਲੀ ਕੱਢੀ ਗਈ ਜਿਸ ਵਿੱਚ ਵੱਡੀ ਗਿਣਤੀ ਚ ਨੌਜਵਾਨਾਂ ਨੇ ਭਾਗ ਲਿਆ । ਇਹ ਰੈਲੀ ਹੁਸਿ਼ਆਰਪੁਰ ਦੇ ਰਹੀਮਪੁਰ ਚੌਕ ਤੋਂ ਸ਼ੁਰੂ ਹੋਈ ਜੋ ਕਿ ਵੱਖ ਵੱਖ ਬਾਜ਼ਾਰਾਂ ਚੋਂ ਹੁੰਦੀ ਹੋਈ ਮੁੜ ਉਸੇ ਥਾਂ ਤੇ ਆ ਕੇ ਸਮਾਪਤ ਹੋਈ।ਰੈਲੀ ਦੌਰਾਨ ਨੌਜਵਾਨਾਂ ਵਲੋਂ ਨਸਿ਼ਆਂ ਵਿਰੁੱਧ ਵੱਖ ਵੱਖ ਪ੍ਰਕਾਰ ਦੇ ਜਾਗਰੂਕਤਾ ਸਲੋਗਨ ਵੀ ਹੱਥਾ ਚ ਫੜੇ ਹੋਏ ਸਨ।


ਗੱਲਬਾਤ ਦੌਰਾਨ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਕਿਹਾ ਕਿ ਨਸਿ਼ਆਂ ਵਿਰੁੱਧ ਰੈਲੀ ਕੱਢਣ ਦਾ ਮੁੱਖ ਉਦੇਸ਼ ਨੌਜਵਾਨੀ ਨੂੰ ਨਸਿ਼ਆਂ ਪ੍ਰਤੀ ਜਾਗਰੂਕ ਕਰਕੇ ਇਸ ਤੋਂ ਹੋਣ ਵਾਲੇ ਉਜਾੜੇ ਤੋਂ ਪ੍ਰੇਰਿਤ ਕਰਨਾ ਏ। ਉਨ੍ਹਾਂ ਕਿਹਾ ਕਿ ਅੱਜ ਜਿਸ ਤਰ੍ਹਾਂ ਸਾਡੇ ਸਮਾਜ ਚ ਨਸਿ਼ਆਂ ਦਾ ਕੋਹੜ ਵੱਧਦਾ ਜਾ ਰਿਹਾ ਏ ਉਸ ਨਾਲ ਅਨੇਕਾਂ ਹੀ ਘਰ ਤਾਂ ਬਰਬਾਦ ਹੋਏ ਹੀ ਨੇ ਪਰੰਤੂ ਨੌਜਵਾਨ ਮੁੰਡੇ ਕੁੜੀਆਂ ਭਰੀ ਜਵਾਨੀ ਚ ਨਸਿ਼ਆਂ ਕਾਰਨ ਆਪਣੀ ਜਿ਼ੰਦਗੀ ਵੀ ਗੁਆ ਰਹੇ ਨੇ।


ਆਗੂਆਂ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਨੂੰ ਨਸ਼ੇ ਦੇ ਸੌਦਾਗਰਾਂ ਨਾਲ ਸਖਤੀ ਨਾਲ ਨਜਿੱਠਣਾ ਚਾਹੀਦਾ ਏ ਤੇ ਜੇਕਰ ਕੋਈ ਤਸਕਰ ਨਸ਼ਾ ਵੇਚਦਾ ਫੜਿਆ ਜਾਂਦਾ ਹੈ ਤਾਂ ਕਿਸੇ ਵੀ ਵਿਅਕਤੀ ਨੂੰ ਉਸਦੀ ਪੈਰਵਾਈ ਨਹੀਂ ਕਰਨੀ ਚਾਹੀਦੀ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਚ ਨਸਿ਼ਆਂ ਵਿਰੁੱਧ ਇਹ ਰੈਲੀ ਹੋਰ ਵੀ ਵੱਡੇ ਪੱਧਰ ਤੇ ਕੱਢੀ ਜਾਵੇਗੀ ਤੇ ਜੇਕਰ ਕੋਈ ਨੌਜਵਾਨ ਜਾਂ ਵਿਅਕਤੀ ਨਸ਼ਾ ਛੱਡਣਾ ਚਾਹੁੰਦਾ ਐ ਤਾਂ ਉਹ ਸਰਕਾਰ ਅਤੇ ਪ੍ਰਸ਼ਾਸਨ ਦੁਆਰਾ ਚਲਾਏ ਜਾ ਰਹੇ ਸੈਂਟਰਾਂ ਚ ਜਾ ਕੇ ਆਪਣਾ ਇਲਾਜ ਕਰਵਾ ਸਕਦਾ ਏ ਜੋ ਕਿ ਪੂਰੀ ਤਰ੍ਹਾਂ ਨਾਲ ਮੁਫਤ ਐ।

See also  ਪੰਜਾਬ ਸਣੇ ਕਈ ਸੂਬਿਆਂ ਵਿਚ ਮੀਂਹ ਦੇ ਨਾਲ ਗੜ੍ਹੇਮਾਰੀ ਦੀ ਸੰਭਾਵਨਾ