ਨੇਪਾਲ ‘ਚ ਵੱਡਾ ਜਹਾਜ਼ ਹਾਦਸਾ ਵਾਪਰਿਆ ਹੈ। ਨੇਪਾਲ ਦੇ ਪ੍ਰਮੁੱਖ ਸ਼ਹਿਰਾਂ ਵਿੱਚੋਂ ਇੱਕ ਪੋਖਰਾ ਨੇੜੇ ਇੱਕ ਯਾਤਰੀ ਜਹਾਜ਼ ਐਤਵਾਰ ਸਵੇਰੇ ਪੋਖਰਾ ਹਵਾਈ ਅੱਡੇ ‘ਤੇ 72 ਲੋਕਾਂ ਨੂੰ ਲੈ ਕੇ ਹਾਦਸਾਗ੍ਰਸਤ ਹੋ ਗਿਆ। ਜਾਣਕਾਰੀ ਮੁਤਾਬਕ ਇਸ ATR-72 ਜਹਾਜ਼ ‘ਚ 68 ਯਾਤਰੀ ਅਤੇ ਚਾਲਕ ਦਲ ਦੇ ਚਾਰ ਮੈਂਬਰ ਸਵਾਰ ਸਨ। ਹਾਦਸੇ ਦੇ ਤੁਰੰਤ ਬਾਅਦ ਜਹਾਜ਼ ਨੂੰ ਅੱਗ ਲੱਗ ਗਈ। ਬਚਾਅ ਟੀਮਾਂ ਅੱਗ ਬੁਝਾਉਣ ਅਤੇ ਅੰਦਰੋਂ ਲੋਕਾਂ ਨੂੰ ਕੱਢਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਹਾਲਾਂਕਿ ਹੁਣ ਤੱਕ 30 ਲਾਸ਼ ਬਰਾਮਦ ਕੀਤੀਆਂ ਗਈਆਂ ਹਨ।
ਨੇਪਾਲ ਚ ਕੈ੍ਰਸ਼ ਹੋਇਆਂ ਜਹਾਜ਼ ਹੁਣ ਤੱਕ ਕੱਢੀਆਂ 30 ਲੋਕਾਂ ਦੀਆਂ ਲਾਸ਼ਾਂ 72 ਲੋਕ ਸਵਾਰ ਸਨ।68 ਯਾਂਤਰੀ ਤੇ 4 ਕਰੂ ਸਵਾਰ ਸਨ। ਕਾਠਮਾਦੂ ਤੋ ਜਾ ਰਿਹਾ ਸੀ ਜਹਾਜ਼। ਆਪ੍ਰੇਸ਼ਨ ਜਾਰੀ ਹੈ।
ਖਰਾਬ ਮੌਸਮ ਦੌਰਾਨ ਪੋਖਰਾ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਉਤਰਨ ਦੀ ਕੋਸ਼ਿਸ਼ ਕਰਦੇ ਸਮੇਂ ਜਹਾਜ਼ ਪਹਾੜੀ ਨਾਲ ਟਕਰਾ ਗਿਆ। ਜਿਵੇਂ ਹੀ ਇਹ ਕਰੈਸ਼ ਹੋਇਆ, ਇਸ ਵਿਚ ਧਮਾਕੇ ਨਾਲ ਅੱਗ ਲੱਗ ਗਈ। ਦੱਸਿਆ ਜਾ ਰਿਹਾ ਹੈ ਕਿ ਅੱਗ ਲੱਗਣ ਕਾਰਨ ਲੋਕਾਂ ਨੂੰ ਬਾਹਰ ਕੱਢਣ ਵਿੱਚ ਦਿੱਕਤ ਆ ਰਹੀ ਹੈ।