ਨਿਊਜ਼ੀਲੈਂਡ ਗਏ ਪੰਜਾਬੀ ਨੌਜਵਾਨ ਦਾ ਕ+ਤਲ, ਪਰਿਵਾਰ ਦਾ ਇਕਲੌਤਾ ਪੁੱਤਰ ਸੀ ਰਮਨਦੀਪ ਸਿੰਘ

ਗੁਰਦਾਸਪੁਰ: ਵਿਦੇਸ਼ਾਂ ਵਿਚ ਗਏ ਨੌਜਵਾਨਾਂ ਦੀ ਆਏ ਦਿਨ ਸ਼ੱਕੀ ਹਾਲਾਤ ਵਿਚ ਮੌਤ ਹੋਣ ਦੀ ਖ਼ਬਰ ਸਾਹਮਣੇ ਆਉਂਦੀ ਰਹਿੰਦੀ ਹੈ। ਇਸੇ ਤਰ੍ਹਾਂ 2018 ਵਿੱਚ ਨਿਊਜ਼ੀਲੈਂਡ ਗਏ ਜ਼ਿਲ੍ਹਾ ਗੁਰਦਾਸਪੁਰ ਪਿੰਡ ਕੋਟਲੀ ਸ਼ਾਹਪੁਰ ਨਿਵਾਸੀ ਰਮਨਦੀਪ ਸਿੰਘ ਦੀ ਭੇਦ-ਭਰੇ ਹਾਲਾਤ ਵਿਚ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਉਸਦੇ ਮੌਤ ਦੀ ਸੂਚਨਾਂ ਉਸਦੇ ਦੋਸਤ ਵੱਲੋਂ ਮ੍ਰਿਤਕ ਦੇ ਪਰਿਵਾਰ ਵਾਲਿਆ ਨੂੰ ਦਿੱਤੀ ਗਈ ਹੈ।

 

ਮੌਤ ਦੀ ਖ਼ਬਰ ਸੁਣਦੇ ਹੀ ਪਰਿਵਾਰ ਵਿਚ ਦੁੱਖਾ ਦਾ ਪਹਾੜ ਟੁੱਟ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਰਮਨਦੀਪ ਪਰਿਵਾਰ ਦਾ ਇਕਲੌਤਾ ਪੁੱਤਰ ਸੀ। ਖ਼ਬਰਾਂ ਮੁਤਾਬਕ ਰਮਨਦੀਪ ਸਿੰਘ ਦਾ ਕਤਲ ਕੀਤਾ ਦੱਸਿਆ ਜਾ ਰਿਹਾ। ਪਰਿਵਾਰ ਵਾਲੀਆ ਅਤੇ ਪਿੰਡ ਵਾਸੀਆਂ ਨੇ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਰਮਨਦੀਪ ਸਿੰਘ ਦੀ ਮ੍ਰਿਤਕ ਦੇਹ ਨੂੰ ਪਿੰਡ ਲਿਆਉਣ ਲਈ ਲੋੜੀਂਦੀ ਕਾਰਵਾਈ ਕੀਤੀ ਜਾਵੇ।

 

See also  ਮੈਨੂੰ ਇਕ ਹੀ ਕੇਸ ਵਿਚ ਬਾਰ-ਬਾਰ ਕੀਤਾ ਜਾ ਰਿਹਾ ਗ੍ਰਿਫ਼ਤਾਰ: ਖਹਿਰਾ