ਨਾਭਾ ਬਲਾਕ ਦੇ ਪਿੰਡ ਥੂਹੀ ਵਿਖੇ ਮਾਇਨਿਗ ਨੂੰ ਲੈ ਕੇ ਚਾਰ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ

ਪੰਜਾਬ ਸਰਕਾਰ ਵੱਲੋਂ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਜੇਕਰ ਕੋਈ ਵੀ ਵਿਅਕਤੀ ਮਾਈਨਿੰਗ ਕਰਦਾ ਫੜਿਆ ਗਿਆ ਤਾਂ ਉਸਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ, ਨਾਭਾ ਬਲਾਕ ਦਾ ਪਿੰਡ ਥੂਹੀ ਜਿੱਥੇ ਖੇਤ ਵਿੱਚ ਸ਼ਰੇਆਮ ਵਿਅਕਤੀ ਮਾਈਨਿੰਗ ਕਰਦੇ ਪੁਲਿਸ ਨੇ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮੌਕੇ ਤੇ ਪੁਲਸ ਨੇ ਖੇਤ ਵਿੱਚ ਚੱਲ ਰਹੀ ਮਸ਼ੀਨਰੀ ਨੂੰ ਵੀ ਜ਼ਬਤ ਕਰਕੇ ਕਬਜ਼ੇ ਵਿੱਚ ਲੈ ਲਿਆ ਹੈ। ਜਿਸ ਵਿੱਚ ਚਾਰ ਟਰੈਕਟਰ-ਟਰਾਲੀਆਂ ਅਤੇ ਇੱਕ ਜੇਸੀਬੀ ਮਸ਼ੀਨ ਨੂੰ ਵੀ ਕਬਜ਼ੇ ਵਿੱਚ ਲਿਆ ਗਿਆ ਹੈ ਹੱਦ ਤਾਂ ਉਦੋਂ ਹੋ ਗਈ ਜਦੋਂ ਪੁਲਸ ਦੀ ਮੌਜੂਦਗੀ ਵਿੱਚ ਮਾਈਨਿੰਗ ਅਧਿਕਾਰੀਆਂ ਨਾਲ ਉਲਝਦੇ ਵੀ ਨਜ਼ਰ ਆਏ। ਹੈਰਾਨੀ ਤਾਂ ਉਦੋਂ ਹੋਈ ਜਦੋਂ ਜ਼ਮੀਨ ਦਾ ਮਾਲਕ ਗੁਰਮੀਤ ਸਿੰਘ ਨੇ ਆਰੋਪ ਲਗਾਉਂਦਿਆਂ ਕਿਹਾ ਕਿ ਇਹ ਜ਼ਮੀਰ ਮੇਰੀ ਹੈ ਅਤੇ ਮੈਂ ਇਹ ਜ਼ਮੀਨ ਠੇਕੇ ਤੇ ਦਿੱਤੀ ਹੋਈ ਸੀ। ਪਰ ਇਨਾ ਨੇ ਮੈਨੂੰ ਨਹੀਂ ਪੁੱਛਿਆ ਤੇ ਮੇਰੇ ਖੇਤ ਵਿੱਚੋਂ ਮਿੱਟੀ ਵੇਚ ਦਿੱਤੀ ਤੇ ਮੈਂ ਵੀ ਇਨ੍ਹਾਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕਰਦਾ ਹਾਂ।

ਇਸ ਮੌਕੇ ਤੇ ਜ਼ਮੀਨ ਦੇ ਮਾਲਕ ਗੁਰਮੀਤ ਸਿੰਘ ਨੇ ਆਰੋਪ ਲਗਾਉਂਦਿਆਂ ਕਿਹਾ ਕਿ ਇਹ ਜਮੀਨ ਮੇਰੀ ਹੈ ਅਤੇ ਜ਼ਮੀਨ ਉੱਪਰ ਜੋ ਵਿਅਕਤੀ ਮਾਇਨਿਗ ਕਰ ਰਹੇ ਸਨ ਇਹਨਾਂ ਨੇ ਮੇਰੇ ਤੋਂ ਵੀ ਨਹੀਂ ਪੁੱਛਿਆ ਅਤੇ ਇਹ ਮੇਰੇ ਖੇਤ ਵਿੱਚੋਂ ਮਿੱਟੀ ਚੋਰੀ ਕਰਕੇ ਵੇਚ ਰਹੇ ਸੀ ਪੁਲਸ ਨੇ ਮੌਕੇ ਤੇ ਪਹੁੰਚ ਕੇ ਇਨ੍ਹਾਂ ਦੀ ਮਸ਼ੀਨਰੀ ਨੂੰ ਵੀ ਕਾਬੂ ਕੀਤੀ ਹੈ ਮੈਂ ਵੀ ਮੰਗ ਕਰਦਾ ਹੈ ਇਨ੍ਹਾਂ ਦੇ ਖਿਲਾਫ ਬਣਦੀ ਕਾਰਵਾਈ ਕਰਕੇ ਚੋਰੀ ਦਾ ਮਾਮਲਾ ਦਰਜ ਕੀਤਾ ਜਾਵੇ। ਇਸ ਮੌਕੇ ਮੌਕੇ ਤੇ ਨਾਭਾ ਥਾਣਾ ਸਦਰ ਦੇ ਐਸ.ਐਚ.ਓ ਗੁਰਪ੍ਰੀਤ ਸਿੰਘ ਭਿੰਡਰ ਨੇ ਦੱਸਿਆ ਕਿ ਸਾਨੂੰ ਮਾਈਨਿੰਗ ਵਿਭਾਗ ਦੇ ਇੰਸਪੈਕਟਰ ਵੱਲੋਂ ਕੰਪਲੇਟ ਆਈ ਸੀ ਕਿ ਥੂਹੀ ਪਿੰਡ ਵਿੱਚ ਮਾਇਨਿੰਗ ਦਾ ਕੰਮ ਜ਼ੋਰਾਂ-ਸ਼ੋਰਾਂ ਨਾਲ ਚੱਲ ਰਿਹਾ ਹੈ ਅਤੇ ਇਨ੍ਹਾਂ ਕੋਲੇ ਕਿਸੇ ਵੀ ਤਰ੍ਹਾਂ ਦੀ ਪ੍ਰਮੀਸ਼ਨ ਨਹੀ ਹੈ। ਜਿਸ ਤੋਂ ਬਾਅਦ ਅਸੀਂ ਰੇਡ ਕੀਤੀ ਅਤੇ ਮੌਕੇ ਤੇ ਮਾਇਨਿੰਗ ਕਰਨ ਵਾਲੇ ਵਿਅਕਤੀ ਮਾਇਨਿੰਗ ਵਿਭਾਗ ਦੇ ਅਧਿਕਾਰੀਆਂ ਨਾਲ ਵੀ ਉਲਝ ਪਏ। ਮੌਕੇ ਤੇ ਅਸੀਂ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਮੌਕੇ ਤੋਂ ਮਸਿਨਰੀ ਦੀ ਵਰਤੋਂ ਕੀਤੀ ਗਈ ਹੈ ਅਤੇ ਇਨ੍ਹਾਂ ਦੇ ਖਿਲਾਫ਼ ਮਾਈਨਿੰਗ ਐਕਟ ਦੇ ਤਹਿਤ ਮਾਮਲਾ ਦਰਜ ਕਰ ਦਿੱਤਾ ਗਿਆ ਹੈ। ਇਹਨਾਂ ਵੱਲੋਂ ਜਿਸ ਵਿਅਕਤੀ ਦੀ ਜ਼ਮੀਨ ਇਨ੍ਹਾਂ ਵੱਲੋਂ ਠੇਕੇ ਤੇ ਲਈ ਗਈ ਸੀ ਉਸਤੋਂ ਵੀ ਇਹਨਾਂ ਨੇ ਇਜ਼ਾਜ਼ਤ ਨਹੀ ਲਈ ਅਤੇ ਅਸੀਂ ਇਸ ਦੀ ਛਾਣਬੀਣ ਕਰ ਰਹੇ ਹਾਂ।

See also  ਡਾ. ਬਲਜੀਤ ਕੌਰ ਨੇ ਕੰਬੋਜ ਭਾਈਚਾਰੇ ਦੇ ਪ੍ਰਤੀਨਿਧਾਂ ਨਾਲ ਕੀਤੀ ਮੀਟਿੰਗ

post by parmvir singh