ਨਾਭਾ ਜੇਲ੍ਹ ਫੇਰ ਵਿਵਾਦਾਂ ਦੇ ਘੇਰੇ ਵਿੱਚ

ਪੰਜਾਬ ਦੀਆਂ ਜੇਲ੍ਹਾਂ ਅਕਸਰ ਹੀ ਵਿਵਾਦਾਂ ਵਿੱਚ ਰਹਿ ਰਹੀਆਂ ਹਨ, ਭਾਵੇਂ ਕਿ ਜੇਲ੍ਹਾਂ ਅੰਦਰ ਹਰ ਇੱਕ ਕੈਦੀ ਦੀ ਬਰੀਕੀ ਨਾਲ ਤਲਾਸ਼ੀ ਲੈ ਕੇ ਉਨਾਂ ਨੂੰ ਜੇਲ੍ਹ ਅੰਦਰ ਲਿਜਾਇਆ ਜਾਂਦਾ ਹੈ, ਪਰ ਫਿਰ ਵੀ ਕੈਦੀਆਂ ਜਾ ਹਵਾਲਾਤੀਆ ਕੋਲੋਂ ਜੇਲ੍ਹ ਅੰਦਰ ਮੋਬਾਇਲ ਮਿਲਨ ਦੇ ਨਾਲ ਜੇਲ੍ਹ ਪ੍ਰਸ਼ਾਸਨ ਤੇ ਸਵਾਲੀਆ ਨਿਸ਼ਾਨ ਲੱਗ ਰਹੇ ਹਨ।। ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਵਿੱਚ ਜਿੱਥੇ ਖੂੰਖਾਰ ਕੈਦੀ ਨਜ਼ਰਬੰਦ ਹਨ। ਇਸ ਜੇਲ੍ਹ ਵਿੱਚ ਮੋਬਾਈਲ ਮਿਲਣਾ ਆਮ ਜਿਹੀ ਗੱਲ ਹੈ। ਜੇਲ੍ਹ ਅੰਦਰ ਚੈਕਿੰਗ ਦੇ ਦੌਰਾਨ ਹਵਾਲਾਤੀ ਵਿਜੇ ਕੁਮਾਰ ਦੇ ਕੋਲੋਂ ਇਕ ਮੋਬਾਇਲ ਫੋਨ ਅਤੇ ਦੂਸਰੇ ਕੈਦੀ ਵਿਮਲ ਕੁਮਾਰ ਕੋਲੋ ਵੀ ਇੱਕ ਮੌਬਾਇਲ ਬਰਾਮਦ ਹੋਇਆ। ਇਨ੍ਹਾਂ ਦੋਵਾਂ ਉਪਰ ਕਤਲ ਅਤੇ ਨਸ਼ੇ ਦੇ ਮਾਮਲੇ ਦਰਜ ਹਨ। ਜੇਲ੍ਹ ਪ੍ਰਸ਼ਾਸਨ ਨੇ ਬੈਰਕ ਨੰਬਰ 8 ਵਿੱਚੋਂ 2 ਲਵਾਰਸ ਮੋਬਾਇਲ ਬਰਾਮਦ ਕੀਤੇ ਗਏ ਹਨ, ਇਸ ਤੋਂ ਇਲਾਵਾ 2 ਹੈਡ ਫੋਨ, 2 ਡਾਟਾ ਕੇਬਲ ਅਤੇ 2 ਚਾਰਜਰ ਅਡਾਪਟਰ ਬਰਾਮਦ ਹੋਏ ਹਨ। ਇਸ ਸਬੰਧੀ ਜੇਲ੍ਹ ਪ੍ਰਸ਼ਾਸਨ ਦੇ ਵੱਲੋਂ ਕਾਰਵਾਈ ਦੇ ਲਈ ਨਾਭਾ ਸਦਰ ਪੁਲੀਸ ਨੂੰ ਲਿਖਤੀ ਸ਼ਿਕਾਇਤ ਦਿੱਤੀ। ਜਿਸ ਤੇ ਕਾਰਵਾਈ ਕਰਦਿਆਂ ਨਾਭਾ ਸਦਰ ਪੁਲਸ ਨੇ ਇਨ੍ਹਾਂ ਹਵਾਲਾਤੀ ਅਤੇ ਕੈਦੀਆਂ ਦੇ ਖ਼ਿਲਾਫ਼ 52ਏ ਪ੍ਰਿਜ਼ਨ ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਆਰੰਭ ਦਿੱਤੀ ਹੈ।

gurpreet singh bhinder

 ਇਸ ਮੌਕੇ ਤੇ ਨਾਭਾ ਸਦਰ ਦੇ ਇੰਚਾਰਜ ਗੁਰਪ੍ਰੀਤ ਸਿੰਘ ਭਿੰਡਰ ਨੇ ਕਿਹਾ ਕਿ ਜੇਲ੍ਹ ਅੰਦਰ ਬੰਦ ਹਵਾਲਾਤੀ ਅਤੇ ਕੈਦੀਆਂ ਕੋਲ 1-1 ਮੋਬਾਇਲ ਫੋਨ ਬਰਾਮਦ ਕੀਤੇ ਗਏ ਹਨ ਅਤੇ ਇਸ ਤੋ ਇਲਾਵਾ 2 ਮੋਬਾਇਲ ਬੈਂਕ ਨੰਬਰ 8 ਵਿੱਚ ਲਵਾਰਿਸ ਤੌਰ ਤੇ ਮਿਲੇ ਹਨ। ਇਸ ਸੰਬੰਧੀ ਅਸੀ 52 ਏ ਪ੍ਰਿਜ਼ਨ ਐਕਟ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਇੱਥੇ ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹ ਮੋਬਾਇਲ ਜੇਲ੍ਹ ਦੇ ਅੰਦਰ ਕਿਵੇਂ ਪਹੁੰਚੇ। ਉਨ੍ਹਾਂ ਕਿਹਾ ਕਿ ਅਸੀਂ ਆਰੋਪੀਆ ਨੂੰ ਪ੍ਰੋਡਕਸ਼ਨ ਵਰੰਟ ਤੇ ਲਿਆ ਕੇ ਪੁੱਛਗਿੱਛ ਕਰਾਂਗੇ ਕਿ ਇਹ ਮੋਬਾਇਲ ਕਿੱਥੋਂ ਆਏ।

See also  ਹੁਸ਼ਿਆਰਪੁਰ ਚ ਪੁਲਿਸ ਮੁਲਾਜਿਮ ਦੀ ਗੁੰਡਾਗਰਦੀ