ਨਹੀਂ ਰਹੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ


ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਨਹੀਂ ਰਹੇ। ਅੱਜ ਸਵੇਰੇ 11 ਵਜੇ ਉਨ੍ਹਾਂ ਆਖਰੀ ਸਾਹ ਲਿਆ। ਵੱਖ-ਵੱਖ ਸਿਆਸੀ ਸ਼ਖਸੀਅਤਾਂ ਨੇ ਉਨ੍ਹਾਂ ਦੀ ਬੇਵਕਤੀ ਮੌਤ ਉਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਹ ਆਲ ਇੰਡੀਆ ਸਿੱਖ ਫੈਂਡਰੇਸ਼ਨ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ। ਉਹ ਪੰਜਾਬ ਬਾਰੇ ਆਪਣੀ ਡੂੰਘੀ ਜਾਣਕਾਰੀ, ਉਸਦੀ ਨਿਮਰਤਾ ਅਤੇ ਨਿਰਸਵਾਰਥ ਸੇਵਾ ਲਈ ਮਸ਼ਹੂਰ ਸੀ। ਬੀਰ ਦਵਿੰਦਰ ਸਿੰਘ ਬਹੁਤ ਹੀ ਸੂਝਵਾਨ ਲੀਡਰ ਸੀ। ਉਹ ਅਕਾਲੀ ਦਲ, ਪੀਪੀਪੀ, ਤੇ ਕਾਂਗਰਸ ਦਾ ਹਿੱਸਾ ਰਹੇ ਚੁੱਕੇ ਹਨ। ਉਹ 1980 ‘ਚ ਪਹਿਲੀ ਵਾਰ ਵਿਧਾਇਕ ਬਣੇ ਸਨ। ਬੀਰ ਦਵਿੰਦਰ ਚੰਗੇ ਬੁਲਾਰੇ ਵਜੋਂ ਵੀ ਜਾਣੇ ਜਾਂਦੇ ਸਨ। ਉਹ ਕਾਫ਼ੀ ਸਮੇਂ ਤੋਂ ਪਟਿਆਲਾ ਵਿੱਚ ਰਹਿ ਰਹੇ ਸਨ। ਕਾਂਗਰਸ ਦੀ ਟਿਕਟ ‘ਤੇ ਖਰੜ ਤੋਂ ਵਿਧਾਇਕ ਚੁਣੇ ਜਾਣ ਤੋਂ ਬਾਅਦ ਉਹ ਤੱਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਵਜ਼ਾਰਤ ਵਿੱਚ ਪੰਜਾਬ ਦੇ ਡਿਪਟੀ ਸਪੀਕਰ ਰਹੇ ਅਤੇ ਇਲਾਕੇ ਦੀ ਤਰੱਕੀ ਲਈ ਕਾਫੀ ਸਖ਼ਤ ਮਿਹਨਤ ਕੀਤੀ।

See also  ਸੁਖਬੀਰ ਬਾਦਲ ਦਾ ਪੰਜਾਬ ਸੂਬੇ ਵਿੱਚ ਸਰਕਾਰ ਦੀ ਕਾਰਗੁਜਾਰੀ ਤੇ ਵੱਡਾ ਬਿਆਨ