ਨਸ਼ੇ ਦੇ ਕਾਲੇ ਕਾਰੋਬਾਰ ਚ ਦੋ ਸਕੇ ਭਰਾ ਗ੍ਰਿਫਤਾਰ, 25 ਗ੍ਰਾਮ ਹੈਰੋਇਨ ਬਰਾਮਦ

ਪੁਲਿਸ ਜਿਲਾ ਬਟਾਲਾ ਵਲੋਂ ਦੋ ਸਕੇ ਭਰਾਵਾਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ ਜੋ ਪਿਛਲੇ ਕਾਫੀ ਸਮੇ ਤੋਂ ਨਸ਼ੇ ਦੇ ਕਾਲੇ ਕਾਰੋਬਾਰ ਨਾਲ ਜੁੜੇ ਸਨ | ਉਥੇ ਹੀ ਇਹਨਾਂ ਦੋਵਾਂ ਭਰਾਵਾਂ ਬੌਬੀ ਅਤੇ ਕਰਨ ਕੋਲੋਂ ਪੁਲਿਸ ਵਲੋਂ 25 ਗ੍ਰਾਮ ਹੈਰੋਇਨ ਇਕ ਕੰਪਿਊਟਰ ਕੰਡਾ ਜਬਤ ਕੀਤਾ ਗਿਆ ਹੈ ਅਤੇ ਉਹਨਾਂ ਦੇ ਨਾਲ ਇਕ ਗੱਡੀ ਅਤੇ ਡਰਾਈਵਰ ਨੂੰ ਵੀ ਗ੍ਰਿਫਤਾਰ ਕੀਤਾ ਹੈ ਜੋ ਇਹਨਾਂ ਨਾਲ ਅੰਮ੍ਰਿਤਸਰ ਤੋਂ ਇਹ ਹੈਰੋਇਨ ਲੈਕੇ ਆਉਂਦਾ ਸੀ |

Sho sukhwinder singh

ਬਟਾਲਾ ਦੇ ਸਿਟੀ ਪੁਲਿਸ ਥਾਣਾ ਐਸਐਚਓ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਪੁਲਿਸ ਪਾਰਟੀ ਵਲੋਂ ਨਾਕਾਬੰਦੀ ਦੌਰਾਨ ਇਕ ਸਵਿਫਟ ਗੱਡੀ ਨੂੰ ਰੋਕ ਜਦ ਤਲਾਸ਼ੀ ਲੈਣ ਦੀ ਕੋਸ਼ਿਸ਼ ਕੀਤੀ ਤਾ ਗੱਡੀ ਚਲਾਕ ਵਲੋਂ ਪਹਿਲਾ ਗੱਡੀ ਦੋੜਨ ਦੀ ਕੋਸ਼ਿਸ਼ ਕੀਤੀ ਤਾ ਗੱਡੀ ਚ ਸਵਾਰ ਡਰਾਈਵਰ ਅਤੇ ਦੋ ਹੋਰ ਜਿਹਨਾਂ ਦੀ ਪਹਿਚਾਣ ਬੌਬੀ ਅਤੇ ਕਰਨ ਵਜੋਂ ਹੋਈ ਦੀ ਤਲਾਸ਼ੀ ਲੈਣ ਤੇ ਉਹਨਾਂ ਕੋਲ 25 ਗ੍ਰਾਮ ਹੈਰੋਇਨ ਬਰਾਮਦ ਹੋਈ ਜਿਸ ਦੇ ਚਲਦੇ ਦੋਵਾਂ ਖਿਲਾਫ ਕੇਸ ਦਰਜ ਕਰ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿਤੀ ਗਈ ਉਥੇ ਹੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਹਨਾਂ ਵਲੋਂ ਡਰਾਈਵਰ ਦੀ ਵੀ ਤਫਤੀਸ਼ ਕੀਤੀ ਜਾ ਰਹੀ ਹੈ ਅਤੇ ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਇਹ ਕਿਥੋਂ ਇਹ ਨਸ਼ਾ ਲੈਕੇ ਆਉਂਦੇ ਸਨ ਅਤੇ ਉਸ ਅਨੁਸਾਰ ਅਗੇ ਦੀ ਕਾਰਵਾਈ ਕੀਤੀ ਜਾਵੇਗੀ |

post by parmvir singh

See also  ਪੁਲਿਸ ਨੇ 3 ਨਸ਼ਾਂ ਤਸਕਰਾਂ ਨੂੰ ਕੀਤਾ ਕਾਬੂ ,ਨਸ਼ਾਂ ਤਸਕਰਾਂ ਕੋਲ 55 ਗ੍ਰਾਮ ਹੈਰੋਇਨ, 2 ਪਿਸਟਲ, 5 ਕਾਰਤੂਸ ਬਰਾਮਦ