ਨਸ਼ਾ ਤਸਕਰਾਂ ਤੋਂ ਚੋਰੀ ਦਾ ਮੋਟਰਸਾਈਕਲ ਬਰਾਮਦ ਕਰਕੇ ਮੋਟਰਸਾਈਕਲ ਮਾਲਕ ਨੂੰ ਸੌਂਪਿਆ

ਪੁਲਸ ਪ੍ਰਸ਼ਾਸਨ ਦੀ ਝਾਕ ਛੱਡ ਕੇ ਪਿੰਡਾਂ ਵਿਚ ਲੋਕਾਂ ਨੇ ਆਪਣੇ ਪੱਧਰ ਤੇ ਬਣਾਈਆਂ ਨਸ਼ਾ ਰੋਕੂ ਕਮੇਟੀਆਂ ਦੇ ਸਾਰਥਕ ਨਤੀਜੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ ਜਿਸ ਦੀ ਤਾਜ਼ਾ ਮਿਸਾਲ ਅੱਜ ਉਪ ਮੰਡਲ ਤਪਾ ਮੰਡੀ ਸਾਬੋ ਦੇ ਪਿੰਡ ਬਹਿਮਣ ਕੋਰ ਸਿੰਘ ਵਿੱਚ ਸਾਹਮਣੇ ਆਈ ਜਿੱਥੇ ਲੋਕਾਂ ਵੱਲੋਂ ਆਪਣੇ ਪੱਧਰ ਤੇ ਨਸ਼ਾ ਰੋਕੂ ਕਮੇਟੀ ਨੇ ਨਸ਼ਾ ਤਸਕਰਾਂ ਨੂੰ ਕਾਬੂ ਕਰਕੇ ਉਨਾਂ ਤੋਂ ਇਕ ਚੋਰੀ ਦਾ ਮੋਟਰਸਾਈਕਲ ਬਰਾਮਦ ਕਰਕੇ ਉਸ ਦੇ ਤਖ਼ਤ ਸਾਹਿਬ ਦੀ ਸੇਵਾ ਕਰਦੇ ਮੁਲਾਜ਼ਮ ਨੂੰ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਦੀ ਹਜ਼ੂਰੀ ਵਿੱਚ ਸੌਂਪਿਆ ਹੈ ਜਿਥੇ ਤਖ਼ਤ ਸਾਹਿਬ ਦੇ ਸਮੁੱਚੇ ਪ੍ਰਬੰਧ ਵੱਲੋਂ ਤਖਤ ਸਾਹਿਬ ਦੇ ਹੈਡ ਗਰੰਥੀ ਜਗਤਾਰ ਸਿੰਘ ਨੇ ਨਸ਼ਾ ਰੋਕੂ ਕਮੇਟੀ ਦਾ ਧੰਨਵਾਦ ਕੀਤਾ ਉਥੇ ਹੀ ਉਨ੍ਹਾਂ ਪਿੰਡ ਬਹਿਮਣ ਕੋਰ ਸਿੰਘ ਦੇ ਨਸ਼ਾ ਰੋਕੂ ਕਮੇਟੀ ਨੂੰ ਹਰ ਤਰ੍ਹਾਂ ਦੀ ਮਦਦ ਦੇਣ ਦਾ ਵਾਅਦਾ ਕੀਤਾ ਹੈ।

ਇਸ ਸਬੰਧੀ ਪਿੰਡ ਬਹਿਮਣ ਕੋਰ ਸਿੰਘ ਦੇ ਨਸ਼ਾ ਰੋਕੂ ਕਮੇਟੀ ਦੇ ਆਗੂ ਨੇ ਦੱਸਿਆ ਕਿ ਸਾਡੇ ਪਿੰਡ ਨਸ਼ਾ ਰੋਕੂ ਕਮੇਟੀ ਬਣੀ ਹੋਈ ਹੈ ਜਦੋਂ ਉਹ ਨਸ਼ਾ ਰੋਕਣ ਲਈ ਆਪਣਾ ਪਹਿਰਾ ਦੇ ਰਹੇ ਸਨ ਤਾਂ ਉਨ੍ਹਾਂ ਨੂੰ ਮੋਬਾਈਲ ਦੀ ਰਿਕਾਰਡ ਤੋਂ ਪਤਾ ਲੱਗਿਆ ਕਿ ਗੁਰੂ ਘਰੋਂ ਮੋਟਰਸਾਈਕਲ ਚੋਰੀ ਹੋਇਆ ਹੈ ਜਿਸ ਨੂੰ ਸੁਣ ਕੇ ਅਸੀਂ ਇੱਕ ਮੋਟਰਸਾਈਕਲ ਨੂੰ ਕਾਬੂ ਕੀਤਾ ਜਿਹੜਾ ਕਿ ਤਖ਼ਤ ਸ੍ਰੀ ਦਮਦਮਾ ਸਾਹਿਬ ਕੰਮ ਕਰਦੇ ਇੱਕ ਸੇਵਾਦਾਰ ਦਾ ਸੀ ਜੋ ਉਸ ਨੂੰ ਅੱਜ ਸੌਂਪ ਦਿੱਤਾ ਹੈ। ਓਧਰ ਇਸ ਸਬੰਧੀ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਹੈੱਡ ਗ੍ਰੰਥੀ ਜਗਤਾਰ ਸਿੰਘ ਨੇ ਦੱਸਿਆ ਕਿ ਬਹਿਮਣ ਕੋਰ ਸਿੰਘ ਦੀ ਸੰਗਤ ਨੇ ਗੁਰੂ ਘਰ ਦੇ ਗ੍ਰੰਥੀ ਲਖਵੀਰ ਸਿੰਘ ਦਾ ਮੋਟਰਸਾਈਕਲ ਚੋਰੀ ਹੋਇਆ ਸੀ ਤੇ ਇਹ ਜੋ ਬਹਿਮਣ ਕੋਰ ਸਿੰਘ ਵਾਲੇ ਲੋਕ ਨਸ਼ਾ ਤਸਕਰਾਂ ਨੂੰ ਰੋਕਦੇ ਹਨ ਤੇ ਇਹਨਾਂ ਨੇ ਉਹ ਮੋਟਰ-ਸਾਈਕਲ ਲੱਭ ਕੇ ਗ੍ਰੰਥੀ ਸਿੰਘ ਨੂੰ ਸੌਂਪ ਦਿੱਤਾ ਹੈ ਜਿਸ ਲਈ ਅਸੀਂ ਸਮੁੱਚੇ ਤਖ਼ਤ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਤੇ ਇਨਾਂ ਦਾ ਹਰ ਮੋੜ ਤੇ ਸਾਥ ਦੇਣ ਦਾ ਵਚਨ ਕਰਦੇ ਹਾਂ।

See also  Asia Cup 2023: 197 ਦੌੜਾਂ ਤੇ ਸਿਮਟੀ ਭਾਰਤੀ ਟੀਮ, ਬਾਰਿਸ਼ ਨੇ ਫਿਰ ਰੋਕਿਆ ਮੈਚ

post by parmvir singh