ਬੀਤੇ ਕੱਲ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਸੀ ਜਿਸ ਚ ਇੱਕ ਵਿਅਕਤੀ ਸ਼ਰੇਆਮ 500 ਰੁਪਏ ਲੈਕੇ ਚਿੱਟੇ ਦੀ ਪੁੜੀ ਲਿਆਕੇ ਦੇ ਰਿਹਾ ਸੀ।ਜਿਵੇਂ ਹੀ ਇਹ ਵੀਡੀਓ ਪੁਲਿਸ ਅਧਿਕਾਰੀਆਂ ਤੱਕ ਪੁੱਜੀ ਤਾਂ ਪੁਲਿਸ ਵੱਲੋਂ ਤੁਰੰਤ ਇਸ ਵੀਡੀਓ ਦੀ ਜਾਚ ਕਰ ਪਿੰਡ ਅਰਾਈਆ ਵਾਲਾ ਦੇ ਇਸ ਵਿਅਕਤੀ ਨੂੰ ਹਿਰਾਸਤ ਚ ਲੈ ਲਿਆ ਜਿਸ ਤੋਂ ਜਾਚ ਦੋਰਾਣ 360 ਨਸ਼ੀਲੀ ਗੋਲੀਆਂ ਵੀ ਬ੍ਰਾਮਦ ਕੀਤੀਆਂ ਗਈਆਂ ਜਿਸ ਤੋਂ ਬਾਅਦ ਉਸ ਖਿਲਾਫ NDPS ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।ਜਾਣਕਰੀ ਦਿੰਦੇ ਹੋਏ ਥਾਨਾਂ ਮੁਖੀ ਜੀ. ਪੀ ਸਿੰਘ ਨੇ ਦੱਸਿਆ ਕਿ ਵਾਇਰਲ ਵੀਡੀਓ ਦੀ ਸਚਾਈ ਜਾਣਨ ਤੋਂ ਬਾਅਦ ਤੁਰੰਤ ਉਕਤ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਇਸ ਤੋਂ ਨਸ਼ੀਲੀ ਗੋਲੀਆਂ ਬ੍ਰਾਮਦ ਕੀਤੀਆਂ ਗਈਆਂ ਹਨ ਜੋ ਖੁਦ ਵੀ ਨਸ਼ਾ ਕਰਨ ਦਾ ਆਦੀ ਹੈ।ਉਨ੍ਹਾਂ ਦਸਿਆ ਕਿ ਇਸ ਨੂੰ ਅਦਾਲਤ ਪੇਸ਼ ਕਰ ਰਿਮਾਂਡ ਤੇ ਲਿਆ ਜਾਵੇਗਾ ਜਿਸ ਤੋਂ ਪੁੱਛਗਿੱਛ ਦੋਰਾਣ ਹੋਰ ਵੀ ਨਸ਼ੀਲਾ ਸਮਾਨ ਬ੍ਰਾਮਦ ਹੋਣ ਦੇ ਅਸਾਰ ਹਨ ਨਾਲ ਹੀ ਪਤਾ ਲਗਉਣ ਦੀ ਕੋਸ਼ਿਸ਼ ਕੀਤੀ ਜਵੇਗੀ ਕਿ ਇਹ ਆਰੋਪੀ ਕਿਥੋਂ ਨਸ਼ਾ ਲਿਆ ਕੇ ਅੱਗੇ ਵੇਚਦਾ ਸੀ।