ਨਵਜੌਤ ਸਿੰਘ ਸਿੱਧੂ ਦੇ ਬਾਹਰ ਆਉਣ ਤੇ ਕਾਂਗਰਸ ਵਿੱਚ ਪਏਗਾ ਹੋਰ ਖਿਲਾਰਾ- ਮੰਤਰੀ ਧਾਲੀਵਾਲ

ਗੁਰਦਾਸਪੁਰ ਤੋ ਆਮ ਆਦਮੀ ਪਾਰਟੀ ਦੇ ਜਿਲ੍ਹਾ ਪ੍ਰਧਾਨ ਜਗਰੂਪ ਸਿੰਘ ਸੇਖਵਾਂ ਨੇ ਅੱਜ ਜ਼ਿਲ੍ਹਾ ਯੋਜਨਾ ਬੋਰਡ ਗੁਰਦਾਸਪੁਰ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲਿਆ ਅਤੇ ਓਹਨਾ ਦੇ ਤਾਜ਼ਪੋਸ਼ੀ ਸਮਾਗਮ ਵਿੱਚ ਪਹੁੰਚੇ ਮੰਤਰੀ ਲਾਲ ਚੰਦ ਕਟਾਰੂਚੱਕ ਅੱਤੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਰਾਹੁਲ ਗਾਂਧੀ ਭਾਰਤ ਜੋੜੋ ਯਾਤਰਾ ਕਰਨ ਦੀ ਬਜਾਏ ਕਾਂਗਰਸ ਜੋੜੋ ਯਾਤਰਾ ਚਲਾਉਣੀ ਚਾਹੀਦੀ ਹੈ ਕਿਉਕਿ ਕਾਂਗਰਸ ਖੇਰੂ-ਖੇਰੂ ਹੋ ਚੁੱਕੀ ਹੈ ਅੱਤੇ ਇਨ੍ਹਾਂ ਦੇ ਮੰਤਰੀ ਭਾਜਪਾ ਵਿੱਚ ਜਾ ਰਹੇ ਹਨ ਨਵਜੋਤ ਸਿੰਘ ਸਿੱਧੂ ਦੇ ਬਾਹਰ ਆਉਣ ਤੇ ਤੰਜ ਕੱਸਦੇ ਹੋਏ ਕਿਹਾ ਕਿ ਨਵਜੋਤ ਸਿੰਘ ਸਿੱਧੂ ਦੇ ਬਾਹਰ ਆਉਣ ਤੇ ਕਾਂਗਰਸ ਵਿੱਚ ਹੋਰ ਖਿਲਾਰਾ ਵਧੇਗਾ ਅਤੇ ਜੀਰਾ ਫੈਕਟਰੀ ਦੇ ਬਾਹਰ ਲੱਗੇ ਧਰਨੇ ਤੇ ਬੋਲਦੇ ਹੋਏ ਕਿਹਾ ਕਿ ਨੋਟੀਫਿਕੇਸ਼ਨ ਹੋਣ ਤੋਂ ਬਾਅਦ ਧਰਨਾ ਕਿਸਾਨਾਂ ਵਲੋ ਸਮਾਪਤ ਕੀਤਾ ਜਾਵੇਗਾ।

jagroop singh sekhwa

ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮੰਤਰੀ ਧਾਲੀਵਾਲ ਅਤੇ ਮੰਤਰੀ ਲਾਲ ਚੰਦ ਕਟਾਰੂਚਕ ਨੇ ਕਿਹਾ ਕਿ ਆਮ ਆਦਮੀ ਪਾਰਟੀ ਹਰ ਇਕ ਆਮ ਵਿਅਕਤੀ ਨੂੰ ਆਹੁਦੇ ਦੇ ਰਹੀ ਹੈ ਇਸ ਮੌਕੇ ਤੇ ਕਾਂਗਰਸ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਜਿਹੜੇ ਮੰਤਰੀ ਬੀਜੇਪੀ ਵਿੱਚ ਜਾ ਰਹੇ ਹਨ ਉਨ੍ਹਾਂ ਦੇ ਪੱਲੇ ਕੁਝ ਨਹੀਂ ਹੈ ਉਹ ਲੋਕਾਂ ਦੇ ਨਕਾਰੇ ਹੋਏ ਹਨ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਅਤੇ ਰਾਣੀ ਪਰਨੀਤ ਕੌਰ ਤੇ ਤੱਜ ਕਸਦੇ ਹੋਏ ਕਿਹਾ ਕਿ ਰਾਜਾ ਹੋਵੇ ਜਾ ਰਾਣੀ ਸਭ ਲੋਕਾਂ ਦੇ ਹਰਾਏ ਹੋਏ ਹਨ।

Lal chand kataruchak

ਬੰਦੀ ਸਿੰਘਾਂ ਦੀ ਰਿਹਾਈ ਤੇ ਬੋਲਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਪਹਿਲਾਂ ਹੀ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈਕੇ ਕੇਂਦਰ ਸਰਕਾਰ ਦੇ ਨਾਲ਼ ਸੰਘਰਸ਼ ਕਰਦੀ ਆਈ ਹੈ ਉਨ੍ਹਾਂ ਕਿਹਾ ਕਿ ਇਹ ਕੇਂਦਰ ਦਾ ਮਸਲਾ ਹੈ ਅੱਤੇ ਇਹ ਕੇਂਦਰ ਸਰਕਾਰ ਨੇ ਕਰਨਾਂ ਹੈ ਉਨ੍ਹਾਂ ਕਿਹਾ ਕਿ ਜੋ ਅਕਾਲੀ ਦਲ ਹੁਣ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕਰ ਰਿਹਾ ਹੈ ਇਹ ਬੰਦੀ ਸਿੰਘ ਅਕਾਲੀ ਦਲ ਨੇ ਹੀ ਜੇਲ੍ਹਾਂ ਵਿੱਚ ਘਲੇ ਹਨ ਇਸ ਲਈ ਸੁਖਬੀਰ ਸਿੰਘ ਬਾਦਲ ਨੂੰ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈਕੇ ਗੱਲ ਕਰਨ ਲੱਗਿਆਂ ਸ਼ਰਮ ਕਰਨੀ ਚਾਹੀਦੀ ਹੈ

See also  ਹੁਣ ਔਰਤਾਂ ਨੂੰ ਮਿਲਣਗੇ 1000 ਰੁਪਏ, ਵਿੱਤ ਵਿਭਾਗ ਨੂੰ ਭੇਜੀ ਫਾਇਲ

post by parmvir singh