ਨਵਜੋਤ ਸਿੱਧੂ ਦੇ ਬਾਗੀ ਸੂਰ? I.N.D.I.A ਗਠਜੋੜ ਦੀ ਕੀਤੀ ਹਿਮਾਇਤ

ਚੰਡੀਗੜ੍ਹ: I.N.D.I.A ਗਠਜੋੜ ਨੂੰ ਲੈ ਕੇ ਪੰਜਾਬ ਵਿਚ ਕਾਂਗਰਸ ਅਤੇ ‘ਆਪ’ ਵਿਚਾਲੇ ਚੱਲ ਰਹੀ ਤੱਲਖੀ ਦਿਨੋ-ਦਿਨ ਵੱਧਦੀ ਜਾ ਰਹੀ ਹੈ। ਭੁੱਲਥ ਤੋਂ ਵਿਧਾਇਕ ਸੁਖਪਾਲ ਖਹਿਰਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੰਜਾਬ ਕਾਂਗਰਸੀ ਨੇਤਾਵਾਂ ਵੱਲੋਂ ਇਸ ਦਾ ਪੂਰੇ ਜ਼ੋਰ-ਸ਼ੋਰ ਨਾਲ ਵਿਰੋਧ ਕੀਤਾ ਜਾ ਰਿਹਾ। ਉਥੇ ਹੀ ਦੂਜੇ ਪਾਸੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਆਪਣੇ ਬਿਆਨ ਵਿੱਚ I.N.D.I.A ਗਠਜੋੜ ਨੂੰ ਉੱਚਾ ਪਹਾੜ ਦੱਸਿਆ ਹੈ।

ਲੱਭ ਗਿਆ ਗੋਲਡੀ ਬਰਾੜ ? ਹੁਣ ਪਊ ਗੈਂਗਸਟਰ ਦਾ ਘੜੀਸਾ ? ਮੂਸੇਆਲੇ ਨੂੰ ਮਿਲੂ ਇਨਸਾਫ !

ਨਵਜੋਤ ਸਿੱਧੂ ਨੇ ਟਵੀਟ ਕਰਦੇ ਹੋਏ ਕਿਹਾ ਕਿ “I.N.D.I.A ਗਠਜੋੜ ਇੱਕ ਉੱਚੇ ਪਹਾੜ ਵਾਂਗ ਖੜ੍ਹਾ ਹੈ। ਇੱਥੇ ਅਤੇ ਉੱਥੇ ਤੂਫਾਨ ਇਸਦੀ ਸ਼ਾਨ ਨੂੰ ਪ੍ਰਭਾਵਿਤ ਨਹੀਂ ਕਰਨਗੇ। ਸਾਡੇ ਲੋਕਤੰਤਰ ਦੀ ਰੱਖਿਆ ਲਈ ਇਸ ਢਾਲ ਨੂੰ ਤੋੜਨ ਦੀ ਕੋਸ਼ਿਸ਼ ਕੋਸ਼ਿਸ਼ ਨਾਕਾਮ ਸਾਬਤ ਹੋਵੇਗੀ। ਪੰਜਾਬ ਨੂੰ ਸਮਝਣਾ ਪਵੇਗਾ ਕਿ ਇਹ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਚੁਣਨ ਲਈ ਚੋਣ ਹੈ ਨਾ ਕਿ ਪੰਜਾਬ ਦਾ ਮੁੱਖ ਮੰਤਰੀ।”

ਪੰਜਾਬ ‘ਚ ਚੱਲ ਰਹੀ ਸਿਆਸੀ ਜੰਗ ਵਿਚ ਨਵਜੋਤ ਸਿੱਧੂ ਦਾ ਇਹ ਟਵੀਟ ਕਿਨ੍ਹਾਂ ਕੂ ਭਾਰੂ ਸਾਬਤ ਹੋਵੇਗਾ। ਇਸ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ।

See also  ਸੁਖਪਾਲ ਖਹਿਰਾ ਨੇ ਐਸਐਸਪੀ ਦਫਤਰ ਪਹੁੰਚਣ ਦਾ ਦਿੱਤਾ ਖੁੱਲਾ ਸੱਦਾ