ਨਵਜੋਤ ਸਿੰਘ ਸਿੱਧੂ ਦੀ 26 ਜਨਵਰੀ ਨੂੰ ਨਹੀਂ ਹੋਈ ਰਿਹਾਈ

ਪਟਿਆਲਾ ਸੈਂਟਰਲ ਜੇਲ੍ਹ ਵਿੱਚ ਸਜ਼ਾ ਕੱਟ ਰਹੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਰਿਹਾਈ ਨੂੰ ਲੈ ਕੇ ਚੱਲ ਰਹੀਆਂ ਚਰਚਾਵਾਂ ‘ਤੇ ਵਿਰਾਮ ਲੱਗ ਗਿਆ ਹੈ, ਪਹਿਲਾਂ ਇਸ ਗੱਲ ਦੀ ਚਰਚਾ ਜ਼ੋਰਾਂ ‘ਤੇ ਸੀ ਕਿ ਨਵਜੋਤ ਸਿੱਧੂ 26 ਜਨਵਰੀ ਨੂੰ ਜੇਲ੍ਹ ਵਿੱਚੋਂ ਬਾਹਰ ਆ ਜਾਣਗੇ ਅਤੇ ਇਸ ਦੇ ਲਈ ਕਾਂਗਰਸੀ ਵਰਕਰਾਂ ਵੱਲੋਂ ਉਨ੍ਹਾਂ ਦੇ ਸੁਆਗਤ ਲਈ ਹੋਰਡਿੰਗ ਤੱਕ ਵੀ ਲਗਵਾ ਦਿੱਤੇ ਗਏ ਸਨ। ਇਸ ਤੋਂ ਇਲਾਵਾ ਬੁੱਧਵਾਰ ਨੂੰ ਨਵਜੋਤ ਸਿੱਧੂ ਦੀ ਫੇਸਬੁਕ ‘ਤੇ ਉਸ ਦੀ ਰਿਹਾਈ ਨੂੰ ਲੈ ਕੇ ਰੋਡਮੈਪ ਜਾਰੀ ਕੀਤਾ ਗਿਆ ਸੀ। ਸਿੱਧੂ ਦੀ ਟੀਮ ਨੇ ਰੋਡ ਮੈਪ ਜਾਰੀ ਕਰਦੇ ਹੋਏ ਲਿਖਿਆ ਕਿ ‘ਸਭ ਨੂੰ ਬੇਨਤੀ ਹੈ ਕਿ ਹਰਮਨ ਪਿਆਰੇ ਨੇਤਾ ਨਵਜੋਤ ਸਿੱਧੂ ਦੇ ਸੁਆਗਤ ਲਈ ਨਿਸ਼ਚਿਤ ਸਥਾਨਾਂ ਉੱਤੇ ਇਕੱਠੇ ਹੋਣ।

navjot singh sidhu

ਦੱਸ ਦੇਈਏ ਕਿ ਰੋਡਰੇਜ਼ ਦੇ 34 ਸਾਲ ਪੁਰਾਣੇ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਨਵਜੋਤ ਸਿੱਧੂ ਨੂੰ 1 ਸਾਲ ਦੀ ਸਜ਼ਾ ਸੁਣਾਈ ਸੀ। 1988 ਵਿੱਚ ਪੰਜਾਬ ਵਿੱਚ ਹੋਈ ਰੋਡਰੇਜ਼ ਦੀ ਇੱਕ ਘਟਨਾ ਵਿੱਚ ਸਿੱਧੂ ਦੇ ਮੁੱਕੇ ਨਾਲ ਇੱਕ ਬਜ਼ੁਰਗ ਦੀ ਮੌਤ ਹੋ ਗਈ ਸੀ। ਹਾਲਾਂਕਿ ਸੁਪਰੀਮ ਕੋਰਟ ਨੇ ਸਿੱਧੂ ਨੂੰ ਗੈਰ-ਇਰਾਦਾ ਕਤ.ਲ ਤੋਂ ਬਰੀ ਕਰ ਦਿੱਤਾ ਸੀ ਤੇ 1 ਹਜ਼ਾਰ ਰੁਪਏ ਦਾ ਜੁਰਮਾਨਾ ਲਗਾਇਆ ਸੀ। ਇਸ ਮਾਮਲੇ ਵਿੱਚ ਪੀੜਤ ਪਰਿਵਾਰ ਨੇ ਰੀਵਿਊ ਪਟੀਸ਼ਨ ਦਾਇਰ ਕੀਤੀ ਸੀ। ਜਿਸ ‘ਤੇ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਨੇ ਸਿੱਧੂ ਨੂੰ ਇੱਕ ਸਾਲ ਦੀ ਸਜ਼ਾ ਸੁਣਾਈ ਸੀ।

post by parmvir singh

See also  ਫਿਰੋਜ਼ਪੁਰ ਵਿੱਚ 22 ਸਾਲਾ ਵਿਅਕਤੀ ਦੀ ਨਸ਼ੇ ਕਾਰਨ ਮੌਤ