ਨਕੋਦਰ ਵਿਧਾਇਕ ਇੰਦਰਜੀਤ ਕੌਰ ਮਾਨ ਦੇ ਘਰ ਦੇ ਬਾਹਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਆਪਣੀਆਂ ਮੰਗਾਂ ਨੂੰ ਯਾਦ ਕਰਵਾਉਣ ਸਬੰਧੀ ਧਰਨਾ ਲਗਾਇਆ ਗਿਆ ਜਿਸ ਵਿੱਚ ਸਲਵਿੰਦਰ ਸਿੰਘ ਜਿਆਨੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਜੋ ਚੋਣਾਂ ਸਮੇਂ ਕਿਸਾਨਾਂ ਅਤੇ ਮਜ਼ਦੂਰਾਂ ਨਾਲ ਵਾਅਦੇ ਕੀਤੇ ਸਨ ਉਨ੍ਹਾਂ ਨੂੰ ਪੂਰਾ ਨਹੀਂ ਕੀਤਾ ਗਿਆ। ਸਰਕਾਰ ਬਣਨ ਤੋ ਪਹਿਲਾ ਆਪ ਸਰਕਾਰ ਨੇ ਹਰ ਵਰਗ ਨਾਲ ਅਨੇਕਾਂ ਵਾਅਦੇ ਕੀਤੇ ਸੀ ਜਿਹਨਾਂ ਵਿੱਚੋ ਕੁੱਝ ਕੁ ਵਾਅਦੇ ਹੀ ਪੂਰੇ ਹੁੰਦੇ ਦਿਖਾਈ ਦੇ ਰਹੇ ਹਨ।
ਉਹਨਾਂ ਕਿਹਾ ਕਿ ਪੰਜਾਬ ਵਿੱਚ ਲੋਕਾਂ ਨੂੰ ਫ੍ਰੀ ਸਹੂਲਤਾਂ ਦੇਣ ਦੀ ਜਗ੍ਹਾ ਸਸਤਾ ਕੀਤਾ ਜਾਵੇ ਚਾਹੇ ਬਿਜਲੀ ਦੇ ਬਿੱਲ ਦੀ ਗੱਲ ਕਰੀਏ ਜਾਂ ਆਟਾ ਦਾਲ ਸਕੀਮ ਦੀ । ਉਨਾਂ ਨੇ ਕਿਹਾ ਕਿ ਸਰਕਾਰ ਵੱਧ ਤੋ ਵੱਧ ਨੌਕਰੀਆ ਦੇਵੇ, ਜਦੋ ਰੁਜ਼ਗਾਰ ਹੋਵੇਗਾ ਤਾ ਹਰ ਵਿਅਕਤੀ ਆਪਣੀ ਲੋੜਾਂ ਆਪ ਹੀ ਪੂਰੀਆਂ ਕਰ ਲਵੇਗਾ ਅਤੇ ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਵੱਲੋਂ ਸਾਡੀਆਂ ਮੰਗਾਂ ਨੂੰ ਨਾਂ ਪੂਰਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਹੋਰ ਤਿੱਖਾ ਸੰਘਰਸ਼ ਕੀਤਾ ਜਾਵੇਗਾ।