ਦੋ ਮਹਿਲਾਵਾਂ ਵੱਲੋ ਦੁਕਾਨ ਤੇ ਹੰਗਾਮਾਂ, ਦੁਕਾਨਦਾਨ ਵੱਲੋ ਕਰਵਾਈ ਸ਼ਿਕਾਈਤ ਦਰਜ਼

ਹੁਸਿ਼ਆਰਪੁਰ ਚੰਡੀਗੜ੍ਹ ਮਾਰਗ ਤੇ ਸਥਿਤ ਅੱਡਾ ਸਤਨੋਰ ਹੈ ਜਿਥੇ ਕਿ ਬੀਤੇ ਕੱਲ੍ਹ ਕਪੜੇ ਦੀ ਦੁਕਾਨ ਤੇ ਆਈਆਂ 2 ਮਹਿਲਾਵਾਂ ਵਲੋਂ ਕਪੜਾ ਖਰੀਦ ਕੇ ਉਧਾਰ ਕਰਨ ਦੀ ਗੱਲ ਕਹੀ ਗਈ ਜਿਸ ਤੋਂ ਦੁਕਾਨ ਮਾਲਕ ਨੇ ਉਧਾਰ ਦੇਣ ਤੋਂ ਮਨ੍ਹਾਂ ਕਰ ਦਿੱਤਾ ਜਿਸ ਤੋਂ ਬਾਅਦ ਮਹਿਲਾਵਾਂ ਵਲੋਂ ਦੁਕਾਨ ਮਾਲਕ ਨਾਲ ਗਾਲੀ ਗਲੌਚ ਕਰਨੀ ਸ਼ੁਰੂ ਕਰ ਦਿੱਤੀ ਤੇ ਇਥੋਂ ਤੱਕ ਦੁਕਾਨ ਮਾਲਕ ਦੇ ਲੋਹੇ ਦਾ ਮੀਟਰ ਤੱਕ ਵੀ ਮਾਰਿਆ ਜਿਸਦੀ ਦੀ ਸਾਰੀ ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਹੈ।

ਜਾਣਕਾਰੀ ਦਿੰਦਿਆਂ ਦੁਕਾਨ ਮਾਲਕ ਇੰਦਰਪਾਲ ਸਿੰਘ ਪੁੱਤਰ ਅਮਰੀਕ ਸਿੰਘ ਨੇ ਦੱਸਿਆ ਕਿ ਉਹ ਬੀਤੇ ਕੱਲ੍ਹ ਦੁਕਾਨ ਤੇ ਮੌਜੂਦ ਸੀ ਤੇ ਇਸ ਦੌਰਾਨ ਸ਼ਾਮ ਸਮੇਂ 2 ਮਹਿਲਾਵਾਂ ਅਤੇ ਇਕ ਲੜਕਾ ਦੁਕਾਨ ਤੇ ਆਏ ਕਪੜੇ ਖਰੀਦ ਕੇ ਉਧਾਰ ਕਰਨ ਦੀ ਗੱਲ ਕਹੀ ਤੇ ਜਦੋਂ ਉਸ ਵਲੋਂ ਮਨ੍ਹਾਂ ਕਰ ਦਿੱਤਾ ਗਿਆ ਤਾਂ ਮਹਿਲਾਵਾਂ ਵਲੋਂ ਝਗੜਾ ਕਰਨਾ ਸ਼ੁਰੂ ਕਰ ਦਿੱਤਾ ਤੇ ਧੱਕੇ ਨਾਲ ਦੁਕਾਨ ਚੋਂ ਸੂਟ ਚੁੱਕ ਲਏ। ਮੌਕੇ ਤੇ ਹੀ ਜਦੋਂ ਦੁਕਾਨ ਮਾਲਕ ਵਲੋਂ ਪੁਲਿਸ ਨੂੰ ਫੋਨ ਕੀਤਾ ਗਿਆ ਤਾਂ ਮਹਿਲਾਵਾਂ ਦੁਕਾਨ ਤੋਂ ਫੁਰਰ ਹੋ ਗਈਆਂ। ਦੁਕਾਨ ਮਾਲਕ ਨੇ ਮੰਗ ਕੀਤੀ ਹੈ ਕਿ ਉਸ ਨਾਲ ਝਗੜਾ ਕਰਨ ਵਾਲਿਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਦੂਜੇ ਪਾਸੇ ਥਾਣਾ ਗੜ੍ਹਸ਼ੰਕਰ ਦੇ ਐਸਐਚਓ ਹਰਪ੍ਰੇਮ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਤੇ ਜੋ ਵੀ ਵਿਅਕਤੀ ਦੋਸ਼ੀ ਪਾਇਆ ਗਿਆ ਉਸ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।

See also  ਸ਼੍ਰੋਮਣੀ ਕਮੇਟੀ ਦੀ ਅਗਵਾਈ ਚ ਕੱਢਿਆ ਜਾ ਰਿਹਾ ਰੋਸ ਮਾਰਚ