ਦੋ ਚੋਰਾਂ ਨੇ ਦਿੱਤਾ ਚੋਰੀ ਨੂੰ ਅੰਜ਼ਾਮ, ਚਲਦੇ ਮੋਟਰਸਾਈਕਲ ਤੇ ਹੀ ਉਤਾਰ ਲਈਆਂ ਸੋਨੇ ਦੀਆਂ ਬਾਲੀਆਂ

ਸੂਬੇ ਵਿੱਚ ਲੁਟੇਰਿਆ ਦੀ ਗਿਣਤੀ ਦਿਨੋਂ ਦਿਨ ਵੱਧਦੀ ਜਾ ਰਹੀ ਹੈ ਤੇ ਸ਼ਰਿਆਮ ਲੁਟੇਰਿਆ ਦੇ ਵੱਲੋਂ ਚੋਰੀਆ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਹੈ ਤੇ ਆਮ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਤੇ ਅਜਿਹਾ ਮਾਮਲਾ ਨਕੋਦਰ ਸ਼ੰਕਰਰੋਡ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਇੱਕ ਮਹਿਲਾ ਆਪਣੇ ਪਤੀ ਨਾਲ ਮੋਰਟਸਾਈਕਲ ਤੇ ਸਵਾਰ ਹੋ ਕੇ ਆਪਣੇ ਪਿੰਡ ਨੂੰ ਜਾ ਰਹੀ ਸੀ ਅਤੇ ਉਸ ਮਹਿਲਾ ਦੀਆਂ ਬਾਲੀਆਂ ਝਪਟ ਕੇ ਲੁਟੇਰੇ ਫਰਾਰ ਹੋ ਗਏ ਤੇ ਜਿਸ ਨਾਲ ਮਹਿਲਾ ਸੜਕ ਤੇ ਡਿੱਗ ਗਈ ਤੇ ਕਾਫੀ ਗੰਭੀਰ ਜ਼ਖਮੀ ਹੋ ਗਈ ਤੇ ਉਸਨੂੰ ਨਿੱਜੀ ਹਸਪਤਾਲ ਚ ਲਿਜਾਇਆ ਗਿਆ

ਉਸਦੇ ਪਤੀ ਦਾ ਕਹਿਣਾ ਹੈ ਕਿ ਦੋ ਮੋਟਰਸਾਈਕਲ ਸਵਾਰ ਸਾਡਾ ਪਿੱਛਾ ਕਰ ਰਹੇ ਸੀ ਤੇ ਉਹਨਾਂ ਨੇ ਮੇਰੀ ਪਤਨੀ ਦੀਆਂ ਬਾਲੀਆਂ ਨੂੰ ਝਪਟ ਮਾਰੀ ਤੇ ਜਿਸ ਤੋਂ ਬਾਅਦ ਉਹ ਡਿੱਗ ਗਈ ਤੇ ਮੈਂ ਕਾਫੀ ਦੂਰ ਤੱਕ ਪਿੱਛਾ ਕੀਤਾ ਤੇ ਚੋਰਾਂ ਨੇ ਮੈਨੂੰ ਹਥਿਆਰ ਦਿਖਾਉਣੇ ਸੁਰੂ ਕਰ ਦਿੱਤੇ।

See also  ਡੀਐਸਪੀ ਗਗਨਦੀਪ ਸਿੰਘ ਭੁੱਲਰ ਦੀ ਗੋਲੀ ਲੱਗਣ ਨਾਲ ਭੇਤਭਰੀ ਹਾਲਾਤਾਂ 'ਚ ਹੋਈ ਮੌਤ