ਦੋ ਘੰਟੇ ਦੀ ਬਰਸਾਤ ਨੇ ਖੋਲ੍ਹੀ ਹੁਸ਼ਿਆਰਪੁਰ ਪ੍ਰਸਾਸ਼ਨ ਦੀ ਪੋਲ ।

ਹੁਸ਼ਿਆਰਪੁਰ ਚ ਦੋ ਘੰਟੇ ਦੀ ਬਰਸਾਤ ਨੇ ਪ੍ਰਸਾਸਨ ਦੇ ਦਾਅਵਿਆਂ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ। ਮੁਹੱਲਾ ਨਵੀਂ ਆਬਾਦੀ ਦੇ ਵਸਨੀਕਾਂ ਨੇ ਦੱਸਿਆ ਕਿ ਸਿਰਫ 2 ਘੰਟੇ ਦੀ ਬਰਸਾਤ ਦੇ ਨਾਲ ਪਾਣੀ ਦੀ ਨਿਕਾਸੀ ਵਾਲੇ ਨਾਲੇ ਚ ਕਚਰਾ ਫਸ ਜਾਣ ਕਾਰਨ ਗੰਦਾ ਪਾਣੀ ਘਰਾਂ ਚ ਵੜਨ ਲੱਗਿਆ ਸੀ ਜਿਸਤੋਂ ਬਾਅਦ ਮੁਹੱਲਾ ਵਸਨੀਕਾਂ ਨੇ ਆਪਣੇ ਖਰਚੇ ਤੇ ਨਾਲੇ ਦੀ ਸਫਾਈ ਕਰਵਾਈ ਜਾ ਰਹੀ ਹੈ ਕਿਉ ਕਿ ਬਰਸਾਤ ਦੇ ਮੌਸਮ ਵਿੱਚ ਬਿਮਾਰੀ ਫੈਲਣ ਦਾ ਡਰ ਰਹਿੰਦਾ ਹੈ।

ਜਿਕਰਯੋਗ ਹੈ ਕਿ ਜਿਲਾ ਪ੍ਰਸਾਸ਼ਨ ਵਲੋਂ ਅਕਸਰ ਸ਼ਹਿਰ ਦੇ ਸੁੰਦਰੀਕਰਨ ਅਤੇ ਵਿਕਾਸ ਦੇ ਦਾਅਵੇ ਕੀਤੇ ਜਾਂਦੇ ਨੇ। ਹਰ ਸਰਕਾਰ ਵਾਅਦੇ ਤਾ ਕਰ ਲੈਦੀ ਹੈ ਪਰ ਵਾਅਦੇ ਪੂਰੇ ਨਹੀ ਕਰਦੀ। ਪੰਜਾਬ ਦੇ ਲੋਕਾਂ ਨੂੰ ਆਮ ਆਦਮੀ ਪਾਰਟੀ ਤੋ ਬਹੁਤ ਉਮੀਦ ਸੀ ਪਰ ਿੲਹ ਸਰਕਾਰ ਵੀ ਹਰ ਫਰੰਟ ਤੇ ਫੇਲ੍ਹ ਹੁੰਦੀ ਜਾ ਰਹੀ ਹੈ।

See also  ਪੰਜਾਬ ਭਾਜਪਾ ਦੇ ਸੀਨੀਅਰ ਆਗੂ ਸੁੱਖਮਿੰਦਰਪਾਲ ਸਿੰਘ ਨੂੰ ਜਾਨੋ ਮਾਰਨ ਦੀ ਧਮਕੀ