ਦੋਹਤਾ ਬਣਿਆ ਹੈਵਾਨ, ਕਤਲ ਕਰਤੀ ਨਾਨੀ, 4 ਕਾਬੂ

ਹੁਸ਼ਿਆਰਪੁਰ : ਜਿਲ੍ਹਾ ਹੁਸ਼ਿਆਰਪੁਰ ਚ ਪੈਂਦੇ ਪਿੰਡ ਖਾਨਪੁਰ ਥਿਆੜਾ ਦੀ ਵਸਨੀਕ ਔਰਤ ਦੀ ਰਿਸ਼ਤੇਦਾਰਾਂ ਚੋ ਲਗਦੇ ਦੋਹਤੇ ਨੇ ਲੁੱਟ ਦੀ ਨੀਅਤ ਨਾਲ ਦੀ ਆਪਣੀ ਹੀ ਨਾਨੀ ਦਾ ਆਪਣੇ ਸਾਥੀਆਂ ਨਾ ਨਾਲ ਮਿਲਕੇ ਕਤਲ ਕਰ ਦਿੱਤਾ। ਥਾਣਾ ਮੱਖਣੀ ਨਸਰਾਲਾ ਚੌਂਕੀ ਇੰਚਾਰਜ ਨੇ ਦੱਸਿਆ ਕਿ ਹੈ ਗਿਆਨ ਕੌਰ ਜਿਸਦੀ ਉਮਰ ਕਰੀਬ 65 ਸਾਲ ਦੱਸੀ ਜਾ ਰਹੀ ਹੈ ਜੋ ਪਤਨੀ ਸਵ , ਆਤਮਾ ਸਿੰਘ ਆਪਣੇ ਪਤੀ ਦੀ ਮੌਤ ਤੋਂ ਬਾਅਦ ਘਰ ਵਿੱਚ ਇਕੱਲੀ ਰਹਿੰਦੀ ਸੀ ਅਤੇ ਇਸ ਦੇ ਦੋਹਤੇ ਮਨਪ੍ਰੀਤ ਮਨੂੰ ਵਾਸੀ ਨਸਰਾਲਾ ਦਾ ਇਸ ਕੋਲ ਆਉਂਣਾ ਜਾਣਾ ਸੀ।

ਦੋਹਤੇ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਆਪਣੀ ਨਾਨੀ ਦਾ ਕਤਲ ਕਰ ਦਿੱਤਾ ਤੇ ਜਦੋਂ ਗੁਆਂਢੀਆਂ ਨੂੰ ਸ਼ੱਕ ਪਿਆ ਤਾਂ ਸਰਪੰਚ ਨੂੰ ਦੱਸਿਆ ਫੇਰ ਲੋਕਾਂ ਨੇ ਘਰ ਅੰਦਰ ਵੜ ਕੇ ਦੇਖਿਆ ਤਾਂ ਉਹ ਔਰਤ ਦਾ ਕਤਲ ਕਰ ਦਿੱਤਾ ਗਿਆ ਸੀ, ਫਿਲਹਾਲ ਮੁਲਜ਼ਮ ਪੁਲਿਸ ਵੱਲੋਂ ਕਾਬੂ ਕਰ ਲਏ ਗਏ ਹਨ। ਗੁਆਂਢੀਆਂ ਨੂੰ ਸ਼ੱਕ ਉਦੋਂ ਪਿਆ ਜਦੋਂ ਦੋਹਤਾ ਆਪਣੇ ਸਾਥੀਆਂ ਦੇ ਨਾਲ ਘਰ ਚੋਂ ਸਮਾਨ ਬਾਹਰ ਕੱਢ ਰਿਹਾ ਸੀ। ਸ਼ੱਕ ਹੋਣ ਤੇ ਸਰਪੰਚ ਅਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ ਜਿਹਨਾਂ ਵਲੋਂ ਇਹਨਾਂ ਨੂੰ ਸਮਾਨ ਚੱਕਦੇ ਕਾਬੂ ਕਰ ਲਿਆ ਗਿਆ।

See also  BREAKING: ਸਕੂਲ ਆਫ਼ ਐਮੀਨੈਂਸ ਵਿਚ ਭੇਜੇ ਗਏ 162 ਟੀਚਰਾਂ ਦੀ ਬਦਲੀ 'ਤੇ ਰੋਕ