ਦੂਜੀ ਵਾਰ ਚੇਅਰਮੈਨ ਬਣਨ ਉਪਰੰਤ ਮਹਿਤਾਬਗੜ੍ਹ ਵਿਚ ਗੁਰਵਿੰਦਰ ਸਿੰਘ ਢਿੱਲੋਂ ਦਾ ਸਨਮਾਨ

ਪਹਿਲੀ ਵਾਰ ਚੇਅਰਮੈਨ ਬਲਾਕ ਸੰਮਤੀ ਬਣਨ ਤੇ ਹੁਣ ਦੂਜੀ ਵਾਰ ਚੇਅਰਮੈਨ ਮਾਰਕੀਟ ਕਮੇਟੀ ਸਰਹਿੰਦ ਫਤਿਹਗੜ੍ਹ ਸਾਹਿਬ ਬਣਨ ਤੇ ਮਹਿਤਾਬ ਗੜ੍ਹ ਨਿਵਾਸੀਆਂ ਨੇ ਜੋ ਮਾਣ ਸਤਿਕਾਰ ਆਮ ਆਦਮੀ ਪਾਰਟੀ ਦੇ ਨਿਮਾਣੇ ਜਿਹੇ ਵਲੰਟੀਅਰ ਹੋਣ ਨਾਤੇ ਮੈਨੂੰ ਦਿੱਤਾ ਹੈ ਉਸ ਲਈ ਮੈਂ ਹਮੇਸ਼ਾ ਮਹਿਤਾਬ ਗੜ੍ਹ ਨਿਵਾਸੀਆਂ ਦਾ ਰਿਣੀ ਰਹਾਂਗਾ।ਇਸ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਬਜ਼ੁਰਗਾਂ ਨੌਜਵਾਨਾਂ ਨੇ ਹਿੱਸਾ ਲਿਆ ਅਤੇ ਵਿਚਾਰ ਸਾਂਝੇ ਕੀਤੇ ਤੇ ਪਿੰਡ ਵਿੱਚ ਆ ਰਹੀਆਂ ਮੁਸਕਲਾਂ ਬਾਰੇ ਗੱਲਬਾਤ ਕੀਤੀ।

ਇਸ ਸਮਾਗਮ ਵਿੱਚ ਆਮ ਆਦਮੀ ਪਾਰਟੀ ਆਗੂਆਂ ਬਲਬੀਰ ਸਿੰਘ ਸੋਢੀ ਐਮ ਸੀ, ਨਿਰਮਲ ਸਿੰਘ ਸੀੜਾ,ਗੁਰਚਰਨ ਸਿੰਘ ਬਲੱਗਣ ਨੂੰ ਵੀ ਸਿਰੋਪਾਓ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਚਰਨਜੀਤ ਸਿੰਘ ਸਾਬਕਾ ਜਨਰਲ ਸਕੱਤਰ ਆਪ, ਹਿੰਮਤ ਸਿੰਘ,ਛੱਜਾ ਸਿੰਘ ਹਾਜ਼ਿਰ ਸੀ।

See also  11 ਤਰੀਕ ਨੂੰ ਹੋਣ ਵਾਲੇ ਨੈਸ਼ਨਲ ਯੂਥ ਡੀਵੇਟ ਪ੍ਰੋਗਰਾਮ ਸੰਬੰਧੀ ਦੁੱਗਰੀ ਸਥਿਤ ਕੀਤੀ ਗਈ ਪਤਰਕਾਰ ਵਾਰਤਾ