ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਲਗਾਤਾਰ ਜਾਰੀ

ਜਿੱਥੇ ਰੋਜ਼ਾਨਾ ਖਾਣ-ਪੀਣ ਦੀਆਂ ਵਸਤੂਆਂ ਲਗਾਤਾਰ ਮਹਿੰਗੀਆਂ ਹੁੰਦੀਆਂ ਜਾ ਰਹੀਆਂ ਹਨ, ਉੱਥੇ ਆਉਣ ਵਾਲੇ ਸਮੇਂ ਵਿੱਚ ਇਨ੍ਹਾਂ ਦੀਆਂ ਕੀਮਤਾਂ ਘੱਟ ਿੲਹ ਹਾਲਾਤ ਵੀ ਘੱਟ ਨਜ਼ਰ ਆ ਰਹੇ ਹਨ ਅਤੇ ਹੁਣ ਦੁੱਧ ਦੀਆਂ ਕੀਮਤਾਂ ਨੂੰ ਲੈ ਕੇ ਅਜਿਹੀ ਰਿਪੋਰਟ ਆਈ ਹੈ ,ਜੋ ਤੁਹਾਡੀ ਚਿੰਤਾ ਨੂੰ ਹੋਰ ਵਧਾ ਸਕਦੀ ਹੈ। ਪਿਛਲੇ ਛੇ ਮਹੀਨਿਆਂ ਵਿਚ ਦੁੱਧ ਦੀਆਂ ਕੀਮਤਾਂ ਵਿਚ ਤੇਜ਼ੀ ਦੇਖੀ ਗਈ ਹੈ ਅਤੇ ਦੁੱਧ ਦੀ ਵੱਧ ਮੰਗ ਕਾਰਨ ਦੁੱਧ ਦੇ ਮੁੱਲ ਵਿੱਚ ਵਾਧਾ ਹੋਣਾ ਸੁਭਾਵਿਕ ਸੀ, ਦੁੱਧ ਅਤੇ ਦੁੱਧ ਉਤਪਾਦਾਂ ‘ਚ ਪਿਛਲੇ 10 ਮਹੀਨਿਆਂ ‘ਚ ਸਾਲਾਨਾ 5.8 ਫੀਸਦੀ ਮਹਿੰਗਾਈ ਦੇਖੀ ਗਈ ਹੈ।

milk product

ਦੁੱਧ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧੇ ਦੇ ਕਈ ਕਾਰਨ ਹਨ, ਜਿਸ ਵਿੱਚ ਵਧਦੀ ਲਾਗਤ, ਮਹਾਂਮਾਰੀ ਦੇ ਕਾਰਨ ਰੁਕਾਵਟਾਂ ਅਤੇ ਅੰਤਰਰਾਸ਼ਟਰੀ ਕੀਮਤਾਂ ਸ਼ਾਮਲ ਹਨ। ਰਿਪੋਰਟ ਮੁਤਾਬਕ ਸਭ ਤੋਂ ਵੱਡਾ ਕਾਰਨ ਪਸ਼ੂ ਖੁਰਾਕ ਦੀਆਂ ਕੀਮਤਾਂ ‘ਚ ਤੇਜ਼ੀ ਨਾਲ ਵਾਧਾ ਹੋਇਆ ਹੈ। ਫਰਵਰੀ 2022 ਤੋਂ ਚਾਰੇ ਦੀਆਂ ਕੀਮਤਾਂ ਦੋਹਰੇ ਅੰਕਾਂ ‘ਤੇ ਵੱਧ ਰਹੀਆਂ ਹਨ। ਰਿਪੋਰਟ ਮੁਤਾਬਕ ਕੋਵਿਡ ਕਾਲ ਤੋ ਹੁਣ ਤੱਕ ਦੁੱਧ ਦੀ ਪੈਦਾਵਾਰ ਵਿੱਚ ਗਿਰਾਵਟ ਆਈ ਹੈ ਅਤੇ ਡੇਅਰੀਆਂ ਸਾਲ ਭਰ ਵਿੱਚ ਘੱਟ ਦੁੱਧ ਖਰੀਦ ਦੀ ਰਿਪੋਰਟ ਕਰ ਰਹੀਆਂ ਹਨ। ਸਭ ਤੋਂ ਮਹੱਤਵਪੂਰਨ ਕਾਰਨ ਕੋਵਿਡ ਤੋਂ ਬਾਅਦ ਉਤਪਾਦਨ ਵਿੱਚ ਗਿਰਾਵਟ ਰਿਹਾ ਹੈ। ਮਹਾਂਮਾਰੀ ਦੌਰਾਨ ਰੈਸਟੋਰੈਂਟਾਂ, ਹੋਟਲਾਂ, ਮਠਿਆਈਆਂ ਦੀਆਂ ਦੁਕਾਨਾਂ, ਵਿਆਹਾਂ ਆਦਿ ਦੀ ਮੰਗ ਘਟਣ ਕਾਰਨ ਕੀਮਤਾਂ ਘਟ ਗਈਆਂ, ਜਿਸ ਕਾਰਨ ਡੇਅਰੀਆਂ ਨੇ ਕਿਸਾਨਾਂ ਤੋਂ ਦੁੱਧ ਖਰੀਦਣ ਵਿੱਚ ਕਟੌਤੀ ਕੀਤੀ। ਇਸ ਦੌਰਾਨ ਸਕਿਮ ਮਿਲਕ ਪਾਊਡਰ ਮੱਖਣ ਅਤੇ ਘਿਓ ਦੀਆਂ ਕੀਮਤਾਂ ਵਿੱਚ ਵੀ ਕਟੌਤੀ ਕੀਤੀ ਗਈ।

post by parmvir singh

See also  ਡਾ. ਬਲਜੀਤ ਕੌਰ ਨੇ ਸਮਾਜਿਕ ਸੁਰੱਖਿਆ ਵਿਭਾਗ ਦੇ 5 ਕਲਰਕਾਂ ਨੂੰ ਸੌਂਪੇ ਨਿਯੁਕਤੀ ਪੱਤਰ