ਦੁਕਾਨ ‘ਤੇ ਬੈਠੇ ਦੁਕਾਨਦਾਰ ਦਾ ਵੱਡਿਆ ਅੰਗੂਠਾ

ਫਿਲੌਰ: ਨੂਰਮਹਿਲ ਰੇਲਵੇਂ ਫਾਟਕਾਂ ਨੇੜੇ ਮੀਟ ਵਾਲੀ ਦੁਕਾਨ ‘ਤੇ ਬੈਠੇ ਦੁਕਾਨਦਾਰ ਅਰਜੁਨ ਪੁੱਤਰ ਮੁਰਾਰੀ ਵਾਸੀ ਪੰਜਢੇਰਾ ਖੰਡ ਮੁਹੱਲਾ ਫਿਲੌਰ ਨੂੰ ਕੁਝ ਆਣਪਛਪਾਤੇ ਵਿਅਕਤੀਆ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਇਕ ਹੱਥ ਦਾ ਅੰਗੂਠਾ ਵੱਡ ਦਿੱਤਾ। ਜਿਸ ਨੂੰ ਆਸ-ਪਾਸ ਦੇ ਦੁਕਾਨਦਾਰਾਂ ਨੇ ਚੁੱਕ ਕੇ ਸਿਵਲ ਹਸਪਤਾਲ ਫਿਲੌਰ ਵਿਖੇ ਦਾਖ਼ਲ ਕਰਵਾਇਆ ਗਿਆ।

ਡਾਕਟਰ ਗੁਰਪ੍ਰੀਤ ਨੇ ਦੱਸਿਆ ਕਿ ਅੰਗੂਠਾ ਹੱਥ ਨਾਲੋਂ ਲੱਥ ਚੁੱਕਾ ਹੈ, ਜਿਸ ਮੁੱਢਲੀ ਸਹਾਇਤਾ ਦੇ ਕੇ ਸਿਵਲ ਹਸਪਤਾਲ ਜਲੰਧਰ ਵਿਖੇ ਭੇਜ ਦਿੱਤਾ ਗਿਆ ਹੈ। ਫਿਲੌਰ ਪੁਲਿਸ ਨੂੰ ਸੂਚਿਤ ਕੀਤਾ ਗਿਆ, ਪੁਲਿਸ ਕਰਮਚਾਰੀਆ ਨਾਲ ਘਟਨਾ ਵਾਲੀ ਥਾਂ ‘ਤੇ ਪੁੱਜੇ ਅਤੇ ਹਮਲਾਵਰਾਂ ‘ਚੋ ਇਕ ਵਿਅਕਤੀ ਨੂੰ ਕਾਬੂ ਕਰ ਲਿਆ ਅਤੇ ਹੋਰ ਹਮਲਾਵਰ ਮੌਕੇ ‘ਤੋਂ ਫਰਾਰ ਹੋ ਗਏ। ਜਖਮੀ ਦੇ ਪਿਤਾ ਮੁਰਾਰੀ ਨੇ ਦੱਸਿਆ ਕਿ ਸਾਡੀ ਕਿਸੇ ਨਾਲ ਕੋਈ ਰੰਜਿਸ਼ ਨਹੀਂ ਸੀ ਪਤਾ ਨਹੀਂ ਕਿਸ ਮੇਰੇ ਪੁੱਤਰ ‘ਤੇ ਹਮਲਾ ਕਰ ਦਿੱਤਾ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸਾਨੂੰ ਇਨਸਾਫ ਦਿੱਤਾ ਜਾਵੇ। ਥਾਣੇਦਾਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਫੜ੍ਹੇ ਗਏ ਵਿਅਕਤੀ ਨੂੰ ਸਖਤੀ ਨਾਲ ਪੁੱਛਗਿੱਛ ਕਰਕੇ ਮਾਮਲੇ ਦੀ ਜਾਂਚ ਕਰ ਰਹੇ ਹਾਂ। post by parmvir singh

See also  ਅੱਜ ਤੋਂ ਹੋਵੇਗੀ ਸ਼ੁਰੂ ਪੰਜਾਬ ‘ਚ ਝੋਨੇ ਦੀ ਖ਼ਰੀਦ।