ਦਿੱਲੀ ਵਿੱਚ ਹੋਵੇਗਾ ਪੰਜਾਬੀ ਮਾਂ ਬੋਲੀ ਦਾ ਪ੍ਰਚਾਰ ਅਤੇ ਪਸਾਰ,ਵਿਕਰਮਜੀਤ ਸਿੰਘ ਸਾਹਨੀ ਨੇ ਕੀਤਾ ਐਲਾਨ

ਦਿੱਲੀ: ਰਵਿੰਦਰ ਸਿੰਘ : ਦਿੱਲੀ ਦੇ ਸ਼੍ਰੀ ਗੁਰੂ ਤੇਗ਼ ਬਹਾਦੁਰ ਖਾਲਸਾ ਕਾਲਜ ਵਿਖੇ ਰਾਜ ਸਭਾ ਮੈਂਬਰ ਪਦਮ ਸ਼੍ਰੀ ਵਿਕ੍ਰਮਜੀਤ ਸਿੰਘ ਦਾ ਸਨਮਾਨ ਕੀਤਾ। ਉਨ੍ਹਾਂ ਦਾ ਸਨਮਾਨ ਪੰਜਾਬੀ ਭਾਸ਼ਾ ਦੇ ਪ੍ਰਚਾਰ ਪਸਾਰ ਅਤੇ ਪੰਜਾਬੀਆਂ ਦੇ ਲਈ ਕੀਤੀ ਗਈ ਸੇਵਾ ਨੂੰ ਦੇਖਦਿਆਂ ਹੋਇਆ ਕੀਤਾ ਗਿਆ ਹੈ। ਨਾਲ ਹੀ ਅੱਜ ਪਦਮ ਸ਼੍ਰੀ ਵਿਕ੍ਰਮਜੀਤ ਸਿੰਘ ਵਲੋਂ ਦਿੱਲੀ ਵਿੱਚ ਵਸਦੇ ਪੰਜਾਬੀਆਂ ਅਤੇ ਸਿੱਖਾਂ ਲਈ ਇੱਕ ਬਹੁੱਤ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਭਾਸ਼ਾ ਦੇ ਪ੍ਰਚਾਰ ਪ੍ਰਸਾਰ ਲਈ ਹੁਣ ਦਿੱਲੀ ਦੀ ਮਸ਼ਹੂਰ ਯੂਨੀਵਰਸਿਟੀ ਜੇ ਐਨ ਯੂ ਯੂਨੀਵਰਸਿਟੀ ਵਿੱਚ ਹੁਣ ਪੰਜਾਬੀ ਭਾਸ਼ਾ ਲਾਜਮੀ ਕਰਵਾਈ ਜਾਵੇਗੀ। ਵਿਕ੍ਰਮਜੀਤ ਸਿੰਘ ਨੇ ਕਿਹਾ ਕਿ ਇਸ ਕੰਮ ਲਈ ਯੂਨੀਵਰਸਿਟੀ ਨੇ 5 ਕਰੋੜ ਦੀ ਰਾਸ਼ੀ ਮੰਗੀ ਹੈ। ਉਹ ਇਹ ਰਾਸ਼ੀ ਆਪਣੇ ਵਲੋਂ ਦੇਣਗੇ। ਉਨ੍ਹਾਂ ਕਿਹਾ ਕਿ ਪੰਜਾਬੀਆਂ ਦੀ ਸੇਵਾ ਅਤੇ ਪੰਜਾਬੀ ਮਾਂ ਬੋਲੀ ਦੀ ਸੇਵਾ ਉਹ ਹਮੇਸ਼ਾ ਜਾਰੀ ਰੱਖਣਗੇ।

See also  ਵਿਆਹ ਦੇ ਬੰਧਨ 'ਚ ਬੰਝੇ ਭਾਰਤੀ ਕ੍ਰਿਕਟਰ ਅਕਸ਼ਰ ਪਟੇਲ