ਦਿੱਲੀ ਨਗਰ ਨਿਗਮ ਚੋਣਾਂ ‘ਚ ਚੱਲਿਆ ਕੇਜਰੀਵਾਲ ਦਾ ਝਾੜੂ, ਬੀਜੇਪੀ ਨੂੰ ਪਛਾੜ ਬਹੁਮਤ ਹਾਸਲ।

ਬੁੱਧਵਾਰ ਸਵੇਰੇ ਅੱਠ ਵਜੇ ਸਖ਼ਤ ਸੁਰੱਖਿਆ ਪ੍ਰਬੰਧਾਂ ਵਿਚਕਾਰ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਦਿੱਲੀ ‘ਚ 4 ਦਸੰਬਰ ਨੂੰ ਹੋਈਆਂ ਚੋਣਾਂ ‘ਚ 50.48 ਫੀਸਦੀ ਵੋਟਿੰਗ ਹੋਈ ਸੀ।ਦਿੱਲੀ ਨਗਰ ਨਿਗਮ ਦੀਆਂ ਸਾਰੀਆਂ 250 ਸੀਟਾਂ ਵਿੱਚੋਂ 239 ਦੇ ਨਤੀਜੇ ਐਲਾਨੇ ਜਾ ਚੁੱਕੇ ਹਨ। ਇਸ ਵਿੱਚੋਂ ਆਮ ਆਦਮੀ ਪਾਰਟੀ ਨੇ 130 ਸੀਟਾਂ ਜਿੱਤੀਆਂ ਹਨ। ਦੂਜੇ ਪਾਸੇ ਭਾਜਪਾ ਨੂੰ 99 ਸੀਟਾਂ ‘ਤੇ, ਕਾਂਗਰਸ ਨੂੰ 7 ਤੇ ਹੋਰਨਾਂ ਨੂੰ 3 ਸੀਟਾਂ ‘ਤੇ ਸਫਲਤਾ ਮਿਲੀ ਹੈ।

mcd delhi election


ਅਹਿਮ ਗੱਲ ਹੈ ਕਿ ਦਿੱਲੀ ਨਗਰ ਨਿਗਮ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ 42.17 ਫੀਸਦੀ ਵੋਟਾਂ ਮਿਲੀਆਂ ਹਨ। ਇਸ ਤੋਂ ਤੈਅ ਹੈ ਕਿ ਪਾਰਟੀ ਦਾ ਦਿੱਲੀ ਵਿੱਚ ਜਾਦੂ ਬਰਕਰਾਰ ਹੈ। ਦੂਜੇ ਪਾਸੇ ਭਾਜਪਾ ਨੂੰ ਹੁਣ ਤੱਕ 38.99 ਫੀਸਦੀ ਵੋਟਾਂ ਮਿਲੀਆਂ ਹਨ। ਇਸ ਤੋਂ ਇਲਾਵਾ ਕਾਂਗਰਸ ਦੇ ਉਮੀਦਵਾਰਾਂ ਨੂੰ ਮਿਲ ਕੇ 11.65 ਫੀਸਦੀ ਵੋਟਾਂ ਮਿਲੀਆਂ।

See also  ਹਾਕੀ ਵਿਸ਼ਵ ਕੱਪ 2023 ਦੇ ਵਿੱਚ ਭਾਰਤੀ ਟੀਮ ਦੀ ਧਮਾਕੇਦਾਰ ਸ਼ੁਰੂਆਤ