ਚੰਡੀਗੜ੍ਹ: ਇਕ ਪਾਸੇ ਅੰਮ੍ਰਿਤਸਰ ਵਿਚ ਉੱਤਰੀ ਜ਼ੋਨ ਕੌਂਸਲ ਦੀ ਮੀਟਿੰਗ ਚੱਲ ਰਹੀ ਹੈ। ਇਸ ਮੀਟਿੰਗ ਦੀ ਪ੍ਰਧਾਨਗੀ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਕੀਤੀ ਜਾ ਰਹੀ ਹੈ। ਇਸ ਮੀਟਿੰਗ ਵਿਚ CM ਮਾਨ ਵੱਲੋਂ ਪੰਜਾਬ ਦੇ ਵੱਖ-ਵੱਖ ਮੁੱਦਿਆਂ ਤੇ ਪਹਿਰੀਦਾਰੀ ਕੀਤੀ ਗਈ ਹੈ। ਇਨ੍ਹਾਂ ਮੁੱਦਿਆਂ ‘ਚ ਇਕ ਅਹਿਮ ਮੁੱਦਾ ਸੀ BBMB ਦਾ ਜਿਸ ਵਿਚ ਉਨ੍ਹਾਂ ਨੇ ਓਪਨ ਭਰਤੀ ਵਿਚ ਮੈਂਬਰ ਦੀ ਨਿਯੁਕਤੀ ਨੂੰ ਲੈ ਕੇ ਵਿਰੋਧ ਕੀਤਾ ਹੈ ਪਰ ਉਥੇ ਹੀ ਦੂਜੇ ਪਾਸੇ ਅੱਜ BBMB ਦੇ ਨਵੇਂ ਚੇਅਰਮੈਨ ਦੀ ਨਿਯੁਕਤੀ ਕੀਤੀ ਗਈ ਹੈ। ਦਿੱਲੀ ਦਾ ਨੁਮਾਇੰਦੇ ਮਨੋਜ ਤਿ੍ਰਪਾਠੀ ਨੂੰ BBMB ਦੇ ਨਵੇਂ ਚੇਅਰਮੈਨ ਦਾ ਆਹੁਦਾ ਦਿੱਤਾ ਗਿਆ ਹੈ। ਇਸ ਨਵੇਂ ਚੇਅਰਮੈਨ ਨੂੰ ਤਿੰਨ ਸਾਲ ਲਈ ਡੈਪੁਟੇਸ਼ਨ ਤੇ ਲਿਆਦਾਂ ਗਿਆ ਹੈ।
ਪੰਜਾਬ ਦਾ ਸਿਰ ਝੁੱਕਦਾ ! ਜਦ ਸੁਣੀਏ ਕਿ ਔਰਤਾਂ ਵੀ ਨਸ਼ਾ ਕਰਦੀਆਂ, ਉਹ ਸਿੰਘਣੀਆਂ ਭੁੱਲੀ ਬੈਠੀ ਅੱਜ ਦੀ ਪੀੜ੍ਹੀ !
ਇਸ ਵਿਚ ਸੋਚਣਾ ਇਹ ਬਣਦਾ ਹੈ ਕਿ ਇਕ ਪਾਸੇ ਤਾਂ ਪੰਜਾਬ ਸਰਕਾਰ ਵੱਲੋਂ BBMB ਵਿਚ ਪੰਜਾਬ ਦੀ ਹਿੱਸੇਦਾਰੀ ਵਧਾਉਣ ਦੀ ਗੱਲ ਕੀਤੀ ਜਾਂਦੀ ਹੈ ਉਥੇ ਹੀ ਦੂਜੇ ਪਾਸੇ ਦਿੱਲੀ ਦਾ ਨੁਮਾਇੰਦਾ ਆ ਕੇ BBMB ਦੀ ਚੇਅਰਮੈਨੀ ਸੰਭਾਲ ਰਿਹਾ। ਇਸ ਮੁੱਦੇ ਤੇ ਹੁਣ ਸਿਆਸੀ ਪ੍ਰਤੀਕਰਮ ਆਉਣੇ ਸ਼ੁਰੂ ਹੋ ਗਏ ਹਨ। ਇਸ ਤੇ ਅਕਾਲੀ ਦਲ ਅੰਮ੍ਰਿਤਸਰ ਦਾ ਬਿਆਨ ਆਇਆ ਹੈ ਕਿ “ਕਠਪੁਤਲੀ ਸਰਕਾਰ ਦਾ ਨਵਾਂ ਕਾਰਾ। ਪੰਜਾਬੀਆਂ ਦੇ ਸਿਰ ਬਿਠਾਇਆ ਦਿੱਲੀ ਦਾ ਨੁਮਾਇੰਦਾ, ਕੌਣ ਕਰੂ ਭਾਖੜਾ ਬਿਆਸ ਮੈਨੈਜਮੈਂਟ ਬੋਰਡ ਵਿੱਚ ਪੰਜਾਬ ਦੀ ਨੁਮਾਇੰਦਗੀ? ”
❗️ਕਠਪੁਤਲੀ ਸਰਕਾਰ ਦਾ ਨਵਾਂ ਕਾਰਾ।
❗️ ਪੰਜਾਬੀਆਂ ਦੇ ਸਿਰ ਬਿਠਾਇਆ ਦਿੱਲੀ ਦਾ ਨੁਮਾਇੰਦਾ, ਕੌਣ ਕਰੂ ਭਾਖੜਾ ਬਿਆਸ ਮੈਨੈਜਮੈਂਟ ਬੋਰਡ ਵਿੱਚ ਪੰਜਾਬ ਦੀ ਨੁਮਾਇੰਦਗੀ?ਬਦਲਾਅ ਜਾਂ ਉਜਾੜਾ? pic.twitter.com/kYAFa2Yepa
— Shiromani Akali Dal (Amritsar) (@SAD_Amritsar) September 26, 2023