ਤੇਲੰਗਨਾਂ ‘ਚ ਭਾਰਤੀ ਹਵਾਈ ਫੌਜ ਦਾ ਜਹਾਜ਼ ਹਾਦਸਾਗ੍ਰਸਤ, 2 ਪਾਇਲਟਾਂ ਦੀ ਮੌਤ

ਤੇਲੰਗਨਾਂ: ਤੇਲੰਗਨਾਂ ਦੇ ਡੱਡੀਗੂਲ ਵਿਚ ਭਾਰਤੀ ਹਵਾਈ ਫ਼ੌਜ ਦਾ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ ਜਹਾਜ਼ ਵਿਚ ਦੋ ਪਾਇਲਟ ਸਵਾਰ ਸਨ, ਜਿਨ੍ਹਾਂ ਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਜਿਸ ਸਮੇਂ ਇਹ ਹਾਸਦਾ ਵਾਪਰਿਆ ਉਸ ਸਮੇਂ ਜਹਾਜ਼ ਵਿਚ ਇਕ ਇੰਸਟ੍ਰਕਟਰ ਅਤੇ ਇਕ ਟਰੇਨੀ ਪਾਇਲਟ ਮੌਜੂਦ ਸਨ। ਫਿਲਹਾਲ ਭਾਰਤੀ ਹਵਾਈ ਫ਼ੌਜ ਦੇ ਸੀਨੀਅਰ ਅਧਿਕਾਰੀ ਮੌਕੇ ’ਤੇ ਪਹੁੰਚ ਗਏ ਹਨ।

BIG NEWS : ਖਾਲਸਾ ਵਹੀਰ ਮੁੜ ਸ਼ੁਰੂ ਲਈ ਸਾਰੀ ਸਿੱਖ ਕੌਮ ਨੂੰ ਆਇਆ ਵੱਡਾ ਸੁਨੇਹਾ !

ਭਾਰਤੀ ਭਾਜਪਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਇਸ ਘਟਨਾਂ ਤੇ ਦੁੱਖ ਜਾਹਰ ਕੀਤਾ ਗਿਆ ਹੈ। ਉਨ੍ਹਾਂ ਆਪਣੇ ਸ਼ੋਸ਼ਲ ਮੀਡੀਆ ਤੇ ਲਿਖਿਆ ਕਿ “ਭਾਰਤੀ ਵਾਯੂ ਸੈਨਾ ਦਾ ਟ੍ਰੇਨਿੰਗ ਜਹਾਜ਼ ਅਭਿਆਸ ਦੌਰਾਨ ਹਾਦਸਾਗ੍ਰਸਤ ਹੋਣ ਕਾਰਨ 2 ਪਾਇਲਟਾਂ ਦੀ ਜਾਨ ਚਲੀ ਜਾਣ ਦੀ ਖ਼ਬਰ ਅਤਿਅੰਤ ਮੰਦਭਾਗੀ ਹੈ। ਦੋਨਾਂ ਪਾਇਲਟਾਂ ਦੇ ਪਰਿਵਾਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦੇ ਹੋਏ ਵਿੱਛੜੀਆਂ ਰੂਹਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕਰਦਾ ਹਾਂ। ”

 

See also  ਭਾਜਪਾ ਛੱਡ ਇਕ ਹੋਰ ਆਗੂ ਹੋਇਆ ਕਾਂਗਰਸ 'ਚ ਸ਼ਾਮਲ