ਤਿੰਨ ਘਰਾਂ ‘ਚ 27 ਤੋਲੇ ਸੋਨਾ ਤੇ 7ਲੱਖ 30 ਹਜ਼ਾਰ ਰੁਪਏ ਦੀ ਹੋਈ ਚੋਰੀ

ਗੜਸ਼ੰਕਰ ਦੇ ਕਸਬਾਂ ਸੈਲਾ ਖੁਰਦ ਵਿੱਚ ਤਿੰਨ ਘਰਾਂ ‘ਚ ਚੋਰੀ ਦੀ ਘਟਨਾ ਹੋਈ ਹੈ ਐਸ,ਐਚ,ਓ ਬਲਜਿੰਦਰ ਸਿੰਘ ਮੱਲੀ ਨੇ ਥਾਣਾ ਮਹਿਲਪੁਰ ਵਿੱਚ ਮਾਮਲਾ ਦਰਜ ਕੀਤਾ ਅਤੇ ਤਫਤੀਸ਼ ਜਾਰੀ ਕਰ ਦਿੱਤੀ। ਸੈਲੀ ਗੁਪਤਾ ਪਤਨੀ ਅੋਸ਼ਕ ਗੁਪਤਾ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਕੰਮ ਕਰਨ ਵਾਲੀ ਔਰਤ ਨੇ ਹੀ 27ਤੋਲੇ ਸੋਨਾ ਤੇ 7ਲੱਖ 30ਹਜ਼ਾਰ ਰੁਪਏ ਦੀ ਚੋਰੀ ਕੀਤੀ ਹੈ ।

ਨਰਿੰਦਰ ਸਿੰਘ ਪੁੱਤਰ ਪਿਆਰਾ ਸਿੰਘ ਨੇ ਦੱਸਿਆਂ ਕਿ ਚੋਰਾਂ ਨੇ ਘਰ ਦੀ ਖਿੜਕੀ ਦਾ ਦਰਵਾਜ਼ਾ ਤੋੜ ਕੇ ਘਰ ਦਾ ਕੀਮਤੀ ਸਮਾਨ ਘੜੀਆਂ, ਚੈਨੀਆ, ਮੁੰਦੀਆਂ, ਬਰੈਸਲਿਟ ਤੇ ਘਰ ਦੀਆਂ ਕੀਮਤੀ ਚੀਜਾਂ ਲੈ ਕੇ ਫਰਾਰ ਹੋ ਗਏ। ਰਮਨਦੀਪ ਸਹੋਤਾ ਪੁੱਤਰ ਸਤਨਾਮ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਚੋਰ ਉਨ੍ਹਾਂ ਦੇ ਘਰ ਦੀ ਖਿੜਕੀ ਤੋੜ ਕੇ ਸਾਰਾ ਕੀਮਤੀ ਸਮਾਨ ਕੱਢ ਕੇ ਲੈ ਗਏ ।

See also  ਸੁਖਪਾਲ ਖਹਿਰਾ ਮਾਮਲੇ 'ਚ ਹਾਈਕੋਰਟ ਦਾ ਪੰਜਾਬ ਸਰਕਾਰ ਨੂੰ ਨੋਟਿਸ