ਡੋਨਾਲਡ ਟਰੰਪ ਨੂੰ ਅਮਰੀਕੀ ਅਦਾਲਤ ਵੱਲੋਂ ਵੱਡਾ ਝੱਟਕਾ, ਰਾਸ਼ਟਰਪਤੀ ਅਹੁਦੇ ਲਈ ਅਯੋਗ ਕਰਾਰ

ਅਮਰੀਕਾ: ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਕੋਲੋਰਾਡੋ ਸੂਬੇ ਦੀ ਮੁੱਖ ਅਦਾਲਤ ਦੀ ਮੁੱਖ ਅਦਾਲਤ ਤੋਂ ਵੱਡਾ ਝੱਟਕਾ ਲੱਗਾ ਹੈ। ਅਦਾਲਤ ਨੇ ਟਰੰਪ ਨੂੰ ਅਮਰੀਕੀ ਕੈਪੀਟਲ ਹਿੰਸਾ ਮਾਮਲੇ ‘ਚ ਅਮਰੀਕੀ ਸੰਵਿਧਾਨ ਦੇ ਤਹਿਤ ਰਾਸ਼ਟਰਪਤੀ ਅਹੁਦੇ ਲਈ ਅਯੋਗ ਕਰਾਰ ਦਿੱਤਾ ਹੈ।

ਅਦਾਲਤ ਨੇ ਵ੍ਹਾਈਟ ਹਾਊਸ ਦੀ ਦੌੜ ਲਈ ਰਿਪਬਲਿਕਨ ਪਾਰਟੀ ਦੇ ਮੁੱਖ ਦਾਅਵੇਦਾਰ ਟਰੰਪ ਨੂੰ ਰਾਸ਼ਟਰਪਤੀ ਅਹੁਦੇ ਲਈ ਸੂਬੇ ਦੀ ਮੁੱਢਲੀ ਵੋਟਿੰਗ ਤੋਂ ਹਟਾ ਦਿਤਾ ਹੈ। ਅਮਰੀਕਾ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੈ ਕਿ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਨੂੰ ਅਯੋਗ ਠਹਿਰਾਉਣ ਲਈ 14ਵੀਂ ਸੋਧ ਦੀ ਧਾਰਾ 3 ਦੀ ਵਰਤੋਂ ਕੀਤੀ ਗਈ ਹੈ।

See also  ਸੰਗਰੂਰ ਦੇ ਸਰਕਾਰੀ ਮੇਰੀਟੋਰੀਅਸ ਸਕੂਲ 'ਚ ਬੱਚਿਆ ਦੀ ਵਿਗੜੀ ਸਿਹਤ, ਪ੍ਰਸ਼ਾਸ਼ਨ ਨੂੰ ਪਈ ਭਾਜੜਾ