ਡੀਐਸਪੀ ਗਗਨਦੀਪ ਸਿੰਘ ਭੁੱਲਰ ਦੀ ਗੋਲੀ ਲੱਗਣ ਨਾਲ ਭੇਤਭਰੀ ਹਾਲਾਤਾਂ ‘ਚ ਹੋਈ ਮੌਤ

ਨਾਭਾ ਵਿੱਚ ਦੇਰ ਰਾਤ ਡੀਐਸਪੀ ਗਗਨਦੀਪ ਸਿੰਘ ਭੁੱਲਰ ਦੀ ਸਿਰ ਵਿੱਚ ਗੋਲੀ ਵੱਜਣ ਨਾਲ ਮੌਤ ਹੋ ਗਈ। ਗਗਨਦੀਪ ਸਿੰਘ ਕਮਾਂਡੋ ਸੈਂਟਰ ਬਹਾਦਰਗੜ੍ਹ ਵਿੱਚ ਤਾਇਨਾਤ ਸੀ। ਮ੍ਰਿਤਕ ਦੇਹ ਨੂੰ ਸਰਕਾਰੀ ਹਸਪਤਾਲ ਦੀ ਮੋਰਚਰੀ ਵਿਖੇ ਰੱਖਿਆ ਗਿਆ ਹੈ। ਨਾਭਾ ਥਾਣਾ ਕੋਤਵਾਲੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।ਹਾਲਾਂਕਿ ਗੋਲੀ ਚੱਲਣ ਦੇ ਕਾਰਨਾਂ ਦਾ ਅਜੇ ਕੋਈ ਖ਼ੁਲਾਸਾ ਨਹੀਂ ਹੋਇਆ ਹੈ। ਸ਼ੁਰੂਆਤੀ ਜਾਂਚ ਮੁਤਾਬਕ ਇਹ ਗੋਲੀ ਬੱਤੀ ਬੋਰ ਦੇ ਰਿਵਾਲਵਰ ਵਿੱਚੋਂ ਚੱਲੀ ਤੇ ਡੀਐੱਸਪੀ ਦੇ ਸਿਰ ਵਿੱਚ ਵੱਜੀ ਦੱਸੀ ਜਾ ਰਹੀ ਹੈ।

dsp gagandeep bhular

ਉਕਤ ਘਟਨਾ ਬੁੱਧਵਾਰ ਰਾਤ ਸਾਢੇ 10 ਵਜੇ ਦਰਮਿਆਨ ਨਾਭਾ ਦੇ ਮਾਡਲ ਟਾਊਨ ਇਲਾਕੇ ‘ਚ ਵਾਪਰੀ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਦਰ ਨਾਭਾ ਦੇ ਇੰਚਾਰਜ ਹੈਰੀ ਬੋਪਾਰਾਏ ਪੁਲਸ ਟੀਮ ਸਮੇਤ ਮੌਕੇ ‘ਤੇ ਪਹੁੰਚੇ ਅਤੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਨਾਭਾ ਦੇ ਸਿਵਲ ਹਸਪਤਾਲ ‘ਚ ਰਖਵਾਇਆ ਗਿਆ ਹੈ। ਡੀਐਸਪੀ ਗਗਨਦੀਪ ਸਿੰਘ ਭੁੱਲਰ ਨੂੰ ਉਨ੍ਹਾਂ ਦੀ ਸਰਵਿਸ ਰਿਵਾਲਵਰ ਨਾਲ ਗੋਲ਼ੀ ਲੱਗੀ ਹੈ। ਇੰਚਾਰਜ ਹੈਰੀ ਬੋਪਾਰਾਏ ਨੇ ਦੱਸਿਆ ਕਿ ਵੀਰਵਾਰ ਨੂੰ ਪਰਿਵਾਰ ਦੇ ਬਿਆਨਾਂ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਕੁਝ ਨਹੀਂ ਕਿਹਾ ਜਾ ਸਕਦਾ।

See also  ਫਿਰੋਜ਼ਪੁਰ ਦੇ ਡੀਸੀ ਦਫਤਰ ਦੇ ਬਾਹਰ ਸਿੱਖ ਜੱਥੇਬੰਦੀਆਂ ਵੱਲੋਂ ਲਗਾਏ ਧਰਨੇ ਵਿੱਚ ਪਹੁੰਚਿਆ ਲੱਖਾ ਸਿਧਾਣਾ