ਡਾ. ਰਾਜ ਕੁਮਾਰ ਨੇ ਕੀਤਾ ਹਲਕੇ ਦਾ ਦੌਰਾ

ਬੀਤੇ ਦਿਨੀਂ ਪਏ ਭਾਰੀ ਮੀਂਹ ਕਾਰਨ ਜਿੱਥੇ ਪੰਜਾਬ ਜਲਥਲ ਹੋਇਆ ਨਜ਼ਰ ਆ ਰਿਹਾ ਏ ਉਥੇ ਹੀ ਹੁਸਿ਼ਆਰਪੁਰ ਜਿ਼ਲ੍ਹੇ ਦੇ ਕਈ ਪਿੰਡਾਂ ਚ ਵੀ ਕਾਫੀ ਜਿ਼ਆਦਾ ਨੁਕਸਾਨ ਹੋਣ ਦੀਆਂ ਖਬਰਾਂ ਸਾਹਮਣੇ ਆਈਆਂ ਹਨ। ਅਜਿਹਾ ਹੀ ਮਾਮਲਾ ਕੋਟਫਤੂਹੀ ਤੋਂ ਵੀ ਸਾਹਮਣੇ ਆਇਆ ਏ ਜਿਥੇ ਕਿ ਕੋਟਫਤੂਹੀ ਅੱਡੇ ਚ ਬਣੇ ਨਾਲੇ ਚ ਪਾਣੀ ਦੀ ਬਲੋਕਜ਼ ਕਾਰਨ ਪਾਣੀ ਦੀ ਨਿਕਾਸੀ ਨਹੀਂ ਹੋਈ ਜਿਸਦਾ ਸਿੱਟਾ ਇਹ ਨਿਕਲਿਆ ਕਿ ਪਾਣੀ ਕਈ ਲੋਕਾਂ ਦੇ ਘਰਾਂ ਚ ਅਤੇ ਪਿੰਡਾਂ ਚ ਵੜ੍ਹ ਗਿਆ ਜਿਸਨੂੰ ਲੈ ਕੇ ਲੋਕਾਂ ਨੂੰ ਕਾਫੀ ਜਿ਼ਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।

ਅੱਜ ਕੋਟਫਤੂਹੀ ਚ ਵਿਸੇ਼ਸ਼ ਤੌਰ ਤੇ ਹਲਕਾ ਵਿਧਾਇਕ ਅਤੇ ਵਿਰੋਧੀ ਧਿਰ ਦੇ ਉਪ ਨੇਤਾ ਡਾ. ਰਾਜ ਕੁਮਾਰ ਪਹੁੰਚੇ ਜਿਥੇ ਉਨ੍ਹਾਂ ਵਲੋਂ ਨਾਲੇ ਦਾ ਜਾਇਜ਼ਾ ਲਿਆ ਤੇ ਲੋਕਾਂ ਅਤੇ ਦੁਕਾਨਦਾਰਾਂ ਨੂੰ ਨਾਲ ਲੈ ਕੇ ਸਮੱਸਿਆ ਦੇ ਹੱਲ ਲਈ ਕਮੇਟੀ ਦਾ ਵੀ ਗਠਨ ਕੀਤਾ।

ਮੀਡੀਆ ਨਾਲ ਗੱਲਬਾਤ ਦੌਰਾਨ ਵਿਧਾਇਕ ਡਾ. ਰਾਜ ਕੁਮਾਰ ਨੇ ਕਿਹਾ ਕਿ ਕਮੇਟੀ ਨੂੰ 4 ਦਿਨਾਂ ਦਾ ਸਮਾਂ ਦਿੱਤਾ ਗਿਆ ਏ ਤੇ ਜੇਕਰ ਇਨ੍ਹਾਂ 4 ਦਿਨਾਂ ਚ ਕੋਈ ਹੱਲ ਨਾ ਹੋਇਆ ਤਾਂ ਫਿਰ ਪ੍ਰਸ਼ਾਸਨ ਆਪਣੇ ਮੁਤਾਬਿਕ ਕਾਰਵਾਈ ਅਮਲ ਚ ਲਿਆਵੇਗਾ ਤੇ ਲੋਕਾਂ ਨੂੰ ਕੋਈ ਵੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ।

See also  ਚੋਣ ਕਮਿਸਨ ਗੁਰਦੁਆਰਾ ਅਤੇ ਸੈਂਟਰ ਦੇ ਗ੍ਰਹਿ ਵਿਭਾਗ ਨੂੰ ਤੁਰੰਤ ਐਸ.ਜੀ.ਪੀ.ਸੀ ਦੀਆਂ ਜਰਨਲ ਚੋਣਾਂ ਹੋਣ ਦੀ ਮਿਤੀ ਦਾ ਕੀਤਾ ਜਾਵੇ ਐਲਾਨ : ਸਿਮਰਨਜੀਤ ਸਿੰਘ ਮਾਨ