ਟਰੱਕ ਯੂਨੀਅਨ ਲਹਿਰਾ ਅਤੇ ਪਾਤੜਾਂ ਦਾ ਆਪਸੀ ਟਕਰਾਓ ਖਤਮ

ਲਹਿਰਾਗਾਗਾ ਮਾਰਕੀਟ ਕਮੇਟੀ ਲਹਿਰਾ ਅਧੀਨ ਆਉਂਦੇ ਖਰੀਦ ਕੇਂਦਰ ਰਾਏਧਰਾਣਾ ਵਿਖੇ ਕਣਕ ਦੀ ਢੋਆ-ਢੁਆਈ ਸਬੰਧੀ ਟਰੱਕ ਯੂਨੀਅਨ ਲਹਿਰਾ ਅਤੇ ਪਾਤੜਾਂ ( ਪਟਿਆਲਾ) ਦਾ ਜੋ ਰੇੜਕਾ ਪਿਛਲੇ ਦਿਨਾਂ ਤੋਂ ਚੱਲ ਰਿਹਾ ਸੀ ਅਤੇ ਕਿਸੇ ਵੇਲੇ ਵੀ ਭਿਆਨਕ ਖ਼ਤਰੇ ਦਾ ਰੂਪ ਧਾਰਨ ਕਰ ਸਕਦਾ ਸੀ,

ਇਸ ਸਬੰਧੀ ਐਸਡੀਐਮ ਲਹਿਰਾ ਸ.ਸੂਬਾ ਸਿੰਘ ਨੇ ਦੱਸਿਆ ਕਿ, ਦੋ ਇਨ੍ਹਾਂ ਦਾ ਝਗੜਾ ਸੀ ਉਹ ਇਨ੍ਹਾਂ ਨੇ ਬੈਠ ਕੇ ਨਿਬੇੜ ਲਿਆ ਹੈ, ਉਨ੍ਹਾਂ ਸਪਸ਼ਟ ਤੌਰ ਤੇ ਹਦਾਇਤ ਕਰਦਿਆਂ ਕਿਹਾ ਕਿ ਕੋਈ ਵੀ ਗੈਰ ਕਾਨੂੰਨੀ ਕੰਮ, ਹੁੱਲੜਬਾਜ਼ੀ, ਗੁੰਡਾਗਰਦੀ ਕਰੇਗਾ ਜਾਂ ਸਰਕਾਰੀ ਕੰਮ ਵਿਚ ਵਿਘਨ ਪਾਉਣ ਦੀ ਕੋਸ਼ਿਸ਼ ਕਰੇਗਾ ਤਾਂ ਉਸ ਪ੍ਰਤੀ ਸਖਤੀ ਨਾਲ ਨਿਪਟਿਆ ਜਾਵੇਗਾ।ਜ਼ਿਕਰਯੋਗ ਹੈ

ਕਿ ਪਿਛਲੇ ਕਈ ਦਹਾਕਿਆਂ ਤੋਂ ਲੈ ਕੇ ਮਾਰਕੀਟ ਕਮੇਟੀ ਲਹਿਰਾ ਅਧੀਨ ਪੈਂਦੇ ਇਸ ਖਰੀਦ ਕੇਂਦਰ ਵਿਚ ਅਨਾਜ ਦੀ ਢੋਆ-ਢੁਆਈ ਟਰੱਕ ਯੂਨੀਅਨ ਪਾਤੜਾਂ ਕਰਦੀ ਆ ਰਹੀ ਹੈ। ਜਦੋਂ ਕਿ ਇਸ ਵਾਰ ਸਰਕਾਰ ਨੇ ਇਹ ਟੈਂਡਰ ਖਰੀਦ ਕੇਂਦਰ ਮੁਤਾਬਕ ਲਹਿਰਾ ਕੁਲਦੀਪ ਸਿੰਘ ਠੇਕੇਦਾਰ ਦੇ ਨਾਮ ਅਲਾਟ ਕੀਤਾ ਹੈ।ਜਿਸ ਤਹਿਤ ਟਰੱਕ ਯੂਨੀਅਨ ਲਹਿਰਾ ਦੇ ਪ੍ਰਧਾਨ ਕੁਲਦੀਪ ਸਿੰਘ ਸੰਗਤਪੁਰਾ ਅਤੇ ਪਾਤੜਾਂ ਟਰੱਕ ਯੂਨੀਅਨ ਦੇ ਪ੍ਰਧਾਨ ਰਣਜੀਤ ਸਿੰਘ ਵਿਰਕ ਰਾਹੀਂ ਹੋਏ ਸਮਝੌਤੇ ਮੁਤਾਬਕ ਇਸ ਬਾਰ ਟੈਂਡਰਾਂ ਮੁਤਾਬਕ ਢੋਆ-ਢੁਆਈ ਦਾ ਬਿਲ ਲਹਿਰਾਗਾਗਾ ਨਾਲ ਸਬੰਧਤ ਠੇਕੇਦਾਰ ਦੇ ਨਾਮ ਬਣੇਗਾ ਅਤੇ ਮਾਲ ਦੀ ਢੋਆ-ਢੁਆਈ ਟਰੱਕ ਯੂਨੀਅਨ ਪਾਤੜਾਂ ਕਰੇਗੀ। ਢੋਆ-ਢੁਆਈ ਦੇ ਬਣਦੇ ਪੈਸੇ ਲਹਿਰਾਗਾਗਾ ਦਾ ਠੇਕੇਦਾਰ ਸਾਨੂੰ ਅਦਾ ਕਰੇਗਾ। ਇਹ ਵੀ ਸਹਿਮਤੀ ਬਣੀ ਕਿ ਆਉਂਦੇ ਜੀਰੀ ਦੇ ਸੀਜ਼ਨ ਤੋਂ ਪਹਿਲਾਂ ਸਾਰਾ ਮਸਲਾ ਬੈਠ ਕੇ ਦਰੁਸਤ ਕਰ ਲਿਆ ਜਾਵੇਗਾ।

See also  ਇੰਡਸਟਰੀ ਪੋਲਸੀ ਅਤੇ ਬਿਜਲੀ ਦੇ ਵਧੇ ਰੇਟਾਂ ਨੂੰ ਲੈ ਕੇ ਸੁਖਬੀਰ ਬਾਦਲ ਦਾ ਆਪ ਸਰਕਾਰ ਤੇ ਨਿਸ਼ਾਨਾ, ਕਿਹਾ ਪੰਜਾਬ ਨੂੰ ਚਲਾ ਰਹੇ ਨੇ ਰਾਘਵ ਚੱਡਾ