ਟਰੱਕ ਚਾਲਕ ਦੇ ਪਰਿਵਾਰ ਵੱਲੋਂ ਝੂਠੇ ਪਰਚੇ ਨੂੰ ਲੈ ਕੇ ਕੀਤਾ ਹੰਗਾਮਾ

ਲੁਧਿਆਣਾ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਹੰਗਾਮਾ ਹੋ ਗਿਆ ਜਦੋਂ ਇੱਕ ਪਰਿਵਾਰ ਇਨਸਾਫ਼ ਲਈ ਆਇਆ ਅਤੇ ਇਨਸਾਫ਼ ਨਾ ਮਿਲਣ ‘ਤੇ ਉਨ੍ਹਾਂ ਨੇ ਸੜਕ ‘ਤੇ ਬੈਠ ਕੇ ਲੁਧਿਆਣਾ ਫਿਰੋਜ਼ਪੁਰ ਰੋਡ ਜਾਮ ਕਰ ਦਿੱਤਾ, ਜਿਸ ‘ਤੇ ਰਾਹਗੀਰ ਪਰਿਵਾਰ ਨਾਲ ਲੜਦੇ ਨਜ਼ਰ ਆਏ, ਪਰਿਵਾਰ ਨੇ ਹੱਥ ਜੋੜ ਕੇ ਕਿਹਾ ਕਿ ਉਨ੍ਹਾਂ ਨੂੰ ਰੋਸ ਵਜੋਂ ਸੜਕ ਜਾਮ ਕਰਨ ਲਈ ਮਜਬੂਰ ਕੀਤਾ ਗਿਆ[ ਇਸ ਮੌਕੇ ਲੁਧਿਆਣਾ ਦੀ ਸੀਨੀਅਰ ਪੁਲਿਸ ਮੁਲਾਜ਼ਮ ਰੁਪਿੰਦਰ ਕੌਰ ਸ਼ਰਮਾ ਨੇ ਆ ਕੇ ਪਰਿਵਾਰ ਨੂੰ ਸਮਝਾਇਆ ਅਤੇ ਜਾਮ ਹਟਾਇਆ।

ਪਰਿਵਾਰ ਵੱਲੋਂ ਕਿਹਾ ਗਿਆ ਕਿ ਸਾਡੇ ਪਰਿਵਾਰ ਮੈਂਬਰ ਤੇ ਝੂਠਾ ਪਰਚਾ ਦਰਜ ਕੀਤਾ ਗਿਆ ਤੇ ਜਿਸਦੇ ਚਲਦੇ ਕਾਫੀ ਹੰਗਾਮਾ ਹੋਇਆ ਤੇ ਸਾਡੀ ਲੋਕਾਂ ਨਾਲ ਕਾਫੀ ਬਹਿਸਬਾਜ਼ੀ ਵੀ ਹੋਈ ਹੈ ਤੇ ਪਰਿਵਾਰ ਵੱਲੋਂ ਲੋਕਾਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਗਈ ਕਿ ਧਰਨਾ ਲਗਾਉਣਾ ਸਾਡੀ ਮਜ਼ਬੂਰੀ ਹੈ।

ਜਿੱਥੇ ਪੁਲਿਸ ਨੇ ਇੱਕ ਟਰੱਕ ਡਰਾਈਵਰ ਰਣਜੀਤ ਸਿੰਘ ਕੋਲੋਂ 3 ਕਿਲੋ ਅਫੀਮ ਦੀ ਬਰਾਮਦਗੀ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੇ ਪਰਿਵਾਰ ਦਾ ਦੋਸ਼ ਹੈ ਕਿ ਪੁਲਿਸ ਨੇ ਤਿੰਨ ਟਰੱਕ ਡਰਾਈਵਰਾਂ ਨੂੰ ਫੜ ਲਿਆ ਸੀ, ਜਿਸ ਤੋਂ ਬਾਅਦ ਦੋ ਨਾਲ ਸੈੱਟ ਹੋਣ ਤੋਂ ਬਾਅਦ ਛੱਡ ਦਿੱਤਾ, ਜਦੋਂ ਕਿ ਅਸੀਂ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਸਾਡੇ ‘ਤੇ ਐਨ.ਡੀ.ਪੀ.ਐਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ, ਜਿਸ ਤੋਂ ਬਾਅਦ ਜਦੋਂ ਉਹ ਦੁੱਗਰੀ ਥਾਣੇ ਗਏ ਤਾਂ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ ਅਤੇ ਮਜਬੂਰੀ ਵੱਸ ਅੱਜ ਉਨ੍ਹਾਂ ਨੂੰ ਧਰਨਾ ਦੇਣਾ ਪਿਆ ਹੈ।

See also  ਭਿੰਡਰਾਂਵਾਲੇ ਦੇ ਭਤੀਜੇ ਭਾਈ ਲਖਬੀਰ ਸਿੰਘ ਰੋਡੇ ਦਾ ਪਾਕਿਸਤਾਨ ਵਿਚ ਦੇਹਾਂਤ