ਜੰਤਰ ਮੰਤਰ ‘ਤੇ ਉਲੰਪਿਕ ਜੇਤੂਆਂ ਦਾ ਪ੍ਰਦਰਸ਼ਨ ਵਿਨੇਸ਼ ਫੋਗਾਟ ਨੇ ਜਿਨਸੀ ਸ਼ੋਸ਼ਣ ਦੇ ਲਗਾਏ ਦੋਸ਼

ਜੰਤਰ ਮੰਤਰ ‘ਤੇ ਉਲੰਪਿਕ ਜੇਤੂਆਂ ਦਾ ਪ੍ਰਦਰਸ਼ਨ। ਮੈਡਲ ਜਿੱਤਣ ਵਾਲੇ ਪਹਿਲਵਾਨਾਂ ਦਾ ਪ੍ਰਦਰਸ਼ਨ। ਕੁਸ਼ਤੀ ਸੰਘ ਦੇ ਪ੍ਰਧਾਨ ਬ੍ਰਿਜਭੂਸ਼ਣ ਖਿਲਾਫ਼ ਗੁੱਸਾ। ਬ੍ਰਿਜਭੂਸ਼ਣ ‘ਤੇ ਸਰੀਰਕ ਸ਼ੋਸ਼ਣ ਦੇ ਲਾਏ ਇਲਜ਼ਾਮ। ਮਹਿਲਾ ਰੈਸਲਰ ਵਿਨੇਸ਼ ਫੋਗਾਟ ਨੇ ਲਾਏ ਇਲਜ਼ਾਮ । ਸਾਥੀ ਮਹਿਲਾ ਰੈਸਲਰਾਂ ਨਾਲ ਸਰੀਰਕ ਸੋਸ਼ਣ ਦੇ ਇਲਜ਼ਾਮ। ਵਿਨੇਸ਼ ਨੇ ਆਪਣੀ ਜਾਨ ਨੂੰ ਖਤਰਾ ਵੀ ਦੱਸਿਆ। ਬ੍ਰਿਜਭੂਸ਼ਣ ਸਿੰਘ ਨੇ ਇਲਜ਼ਾਮਾਂ ਨੂੰ ਨਕਾਰਿਆ। ਕਿਹਾ, ‘ਕੁਝ ਪਹਿਲਵਾਨ ਟ੍ਰਾਇਲ ਨਹੀਂ ਦੇਣਾ ਚਾਹੁੰਦੇ’।ਇਸਦੇ ਨਾਲ ਹੀ ਵਿਨੇਸ਼ ਫੋਗਾਟ (Wrestler Vinesh Phogat ) ਨੇ ਕਿਹਾ ਹੈ ਕਿ ਰੈਸਲਿੰਗ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਣ ਨੇ ਕਈ ਲੜਕੀਆਂ ਦਾ ਜਿਨਸੀ ਸ਼ੋਸ਼ਣ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਹੈ ਕਿ ਪੁਰਸ਼ ਕੋਚ ਵੀ ਲੜਕੀਆਂ ਦਾ ਜਿਨਸੀ ਸ਼ੋਸ਼ਣ ਕਰਦੇ ਹਨ।
ਜੰਤਰ ਮੰਤਰ ‘ਤੇ ਉਲੰਪਿਕ ਜੇਤੂਆਂ ਦਾ ਪ੍ਰਦਰਸ਼ਨ

ਜੰਤਰ-ਮੰਤਰ ‘ਤੇ ਮੌਜੂਦ ਪਹਿਲਵਾਨਾਂ ਨੇ ਕਿਹਾ, ”ਉਹ (ਸੰਘ) ਸਾਡੀ ਨਿੱਜੀ ਜ਼ਿੰਦਗੀ ‘ਚ ਵੀ ਦਖਲ ਦਿੰਦੇ ਹਨ ਅਤੇ ਸਾਨੂੰ ਪ੍ਰੇਸ਼ਾਨ ਕਰਦੇ ਹਨ। ਉਹ ਸਾਡਾ ਸ਼ੋਸ਼ਣ ਕਰ ਰਹੇ ਹਨ। ਜਦੋਂ ਅਸੀਂ ਓਲੰਪਿਕ ਲਈ ਗਏ ਸੀ, ਸਾਡੇ ਕੋਲ ਕੋਈ ਫਿਜ਼ੀਓ ਜਾਂ ਕੋਚ ਨਹੀਂ ਸੀ। ਜਦੋਂ ਤੋਂ ਅਸੀਂ ਆਵਾਜ਼ ਚੁੱਕੀ ਤਾਂ ਸਾਨੂੰ ਧਮਕੀਆਂ ਦਿੱਤੀਆਂ ।

ਵਿਨੇਸ਼ ਫੋਗਾਟ ਨੇ ਕਿਹਾ, “ਟੋਕੀਓ ਓਲੰਪਿਕ ‘ਚ ਹਾਰ ਤੋਂ ਬਾਅਦ ਡਬਲਯੂਐੱਫਆਈ ਪ੍ਰਧਾਨ ਨੇ ਮੈਨੂੰ ‘ਖੋਟਾ ਸਿੱਕਾ’ ਕਿਹਾ। ਡਬਲਯੂਐੱਫਆਈ ਨੇ ਮੈਨੂੰ ਮਾਨਸਿਕ ਤੌਰ ‘ਤੇ ਤਸੀਹੇ ਦਿੱਤੇ। ਮੈਂ ਹਰ ਰੋਜ਼ ਆਪਣੀ ਜ਼ਿੰਦਗੀ ਖਤਮ ਕਰਨ ਬਾਰੇ ਸੋਚਦੀ ਸੀ। ਜੇਕਰ ਕਿਸੇ ਪਹਿਲਵਾਨ ਨੂੰ ਕੁਝ ਹੋਇਆ ਤਾਂ ਇਸ ਦੀ ਜ਼ਿੰਮੇਵਾਰੀ ਡਬਲਯੂਐਫਆਈ ਦੇ ਪ੍ਰਧਾਨ ਦੀ ਹੋਵੇਗੀ।

Post by Tarandeep singh

See also  ਬੀਤੇ ਦਿਨ ਬਠਿੰਡਾ ਜੇਲ੍ਹ ਚੋ ਹੋਈ ਸੀ ਵੀਡਿਓ ਵਾਇਰਲ