ਜੈ ਇੰਦਰ ਕੌਰ ਨੇ ਮਹਿਲਾ ਰਿਜ਼ਰਵੇਸ਼ਨ ਬਿੱਲ ਲਿਆਉਣ ਲਈ ਪ੍ਰਧਾਨ ਮੰਤਰੀ ਮੋਦੀ ਦਾ ਕੀਤਾ ਧੰਨਵਾਦ

ਔਰਤਾਂ ਦੇ ਸਸ਼ਕਤੀਕਰਨ ਅਤੇ ਲਿੰਗ ਸਮਾਨਤਾ ਨੂੰ ਉਤਸ਼ਾਹਿਤ ਕਰਨ ਲਈ ਇਹ ਇੱਕ ਇਤਿਹਾਸਕ ਕਦਮ: ਜੈ ਇੰਦਰ ਕੌਰ

ਪਟਿਆਲਾ, 20 ਸਤੰਬਰ: ਭਾਰਤੀ ਜਨਤਾ ਪਾਰਟੀ, ਪੰਜਾਬ ਮਹਿਲਾ ਮੋਰਚਾ ਦੀ ਪ੍ਰਧਾਨ ਜੈ ਇੰਦਰ ਕੌਰ ਨੇ ਅੱਜ ਮਹਿਲਾ ਰਾਖਵਾਂਕਰਨ ਬਿੱਲ ਲਿਆਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਤਹਿ ਦਿਲੋਂ ਧੰਨਵਾਦ ਕੀਤਾ।ਇੱਥੇ ਜਾਰੀ ਇੱਕ ਬਿਆਨ ਵਿੱਚ ਭਾਜਪਾ ਦੇ ਸੀਨੀਅਰ ਨੇਤਾ ਨੇ ਕਿਹਾ, “ਇਹ ਭਾਰਤ ਲਈ ਇੱਕ ਇਤਿਹਾਸਕ ਪਲ ਹੈ ਕਿਉਂਕਿ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਅਗਵਾਈ ਵਾਲੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੁਆਰਾ ਬਹੁਤ ਮਹੱਤਵਪੂਰਨ ਮਹਿਲਾ ਰਿਜ਼ਰਵੇਸ਼ਨ ਬਿੱਲ ਨੂੰ ਸੰਸਦ ਵਿੱਚ ਪੇਸ਼ ਕੀਤਾ ਗਿਆ ਹੈ। ਸਾਡੀਆਂ ਔਰਤਾਂ ਦੇ ਸਸ਼ਕਤੀਕਰਨ ਅਤੇ ਉੱਚ ਪੱਧਰ ‘ਤੇ ਲਿੰਗ ਸਮਾਨਤਾ ਨੂੰ ਉਤਸ਼ਾਹਤ ਕਰਨ ਵੱਲ ਇਹ ਬਹੁਤ ਜ਼ਰੂਰੀ ਕਦਮ ਹੈ ਅਤੇ ਮੈਂ ਇਸ ਬਿੱਲ ਨੂੰ ਲਿਆਉਣ ਲਈ ਪ੍ਰਧਾਨ ਮੰਤਰੀ ਜੀ ਦੀ ਦੂਰਅੰਦੇਸ਼ੀ ਅਤੇ ਮਜ਼ਬੂਤ ਅਗਵਾਈ ਲਈ ਉਨ੍ਹਾਂ ਦਾ ਧੰਨਵਾਦ ਕਰਦੀ ਹਾਂ।”

ਭਾਈ ਅੰਮ੍ਰਿਤਪਾਲ ਦੇ ਘਰ ਹਾਲਾਤ, ਦਾਦੀ ਜੀ ਨੂੰ ਮਿਲ ਕੇ ਆਈ ਕੁੜੀ, ਫੇਰ ਪੱਤਰਕਾਰ ਨੂੰ ਦੱਸੀ ਕੱਲੀ ਕੱਲੀ ਗੱਲ

ਉਨ੍ਹਾਂ ਅੱਗੇ ਕਿਹਾ, “ਇਸ ਇਤਿਹਾਸਕ ਬਿੱਲ ਦੇ ਪਾਸ ਹੋਣ ਨਾਲ ਸਾਰੇ ਰਾਜਾਂ ਦੀਆਂ ਵਿਧਾਨ ਸਭਾਵਾਂ ਦੇ ਨਾਲ-ਨਾਲ ਲੋਕ ਸਭਾ ਦੀਆਂ 33% ਸੀਟਾਂ ਔਰਤਾਂ ਲਈ ਰਾਖਵੀਆਂ ਹੋ ਜਾਣਗੀਆਂ। ਇਹ ਮੋਦੀ ਸਰਕਾਰ ਦਾ ਸਾਡੀ ਨਾਰੀ ਸ਼ਕਤੀ ਦੇ ਸਸ਼ਕਤੀਕਰਨ ਲਈ ਇੱਕ ਬਹੁਤ ਮਹੱਤਵਪੂਰਨ ਕਦਮ ਹੈ। ਭਾਵੇਂ ਪਿਛਲੀ ਸਰਕਾਰ ਨੇ ਵੀ ਅਜਿਹਾ ਕਾਨੂੰਨ ਲਿਆਉਣ ਦੀ ਕੋਸ਼ਿਸ਼ ਕੀਤੀ ਸੀ, ਪਰ ਉਹ ਆਪਣੀ ਸਿਆਸੀ ਦ੍ਰਿੜਤਾ ਦੀ ਘਾਟ ਕਾਰਨ ਅਜਿਹਾ ਕਰਨ ਵਿੱਚ ਅਸਫਲ ਰਹੇ ਸਨ ਪਰ ਮੈਨੂੰ ਭਰੋਸਾ ਹੈ ਕਿ ਸਾਡੀ ਭਾਜਪਾ ਸਰਕਾਰ ਆਉਣ ਵਾਲੇ ਦਿਨਾਂ ਵਿੱਚ ਇਸ ਬਿੱਲ ਨੂੰ ਦੋਵਾਂ ਸਦਨਾਂ ਵਿੱਚ ਜ਼ਰੂਰ ਪਾਸ ਕਰਵਾ ਦੇਵੇਗੀ।”

ਅੱਜ ਬੱਸਾਂ ਬੰਦ ਰਹਿਣ ਦਾ ਵੱਡਾ ਐਲਾਨ !ਲੋਕ ਸਾਰੇ ਪਏ ਸੋਚਾਂ ਚ !ਕਰਮਚਾਰੀ ਨੇ ਕਰਤਾ ਚੱਕਾ ਜਾਮ

See also  ਭਲਕੇ ਬੰਦ ਸਕੂਲ਼ ਰਹਿਣਗੇ, ਹੁਣ 29 ਜਨਵਰੀ ਤੋਂ ਖੁਲ੍ਹਣਗੇ ਸਕੂਲ਼

ਭਾਜਪਾ ਆਗੂ ਨੇ ਅੱਗੇ ਦੱਸਿਆ ਕਿ, “ਇਸ ਵੇਲੇ ਲੋਕ ਸਭਾ ਵਿੱਚ 82 ਮਹਿਲਾ ਸੰਸਦ ਮੈਂਬਰ ਹਨ, ਪਰ ਇਸ ਬਿੱਲ ਦੇ ਪਾਸ ਹੋਣ ਨਾਲ ਇਹ ਗਿਣਤੀ ਮੌਜੂਦਾ ਗਿਣਤੀ ਦੇ ਹਿਸਾਬ ਨਾਲ ਵੱਧ ਕੇ 181 ਹੋ ਜਾਵੇਗੀ। ਮੌਜੂਦਾ ਸਥਿਤੀ ਵਿੱਚ ਔਰਤਾਂ ਦੀ ਉੱਚ ਪੱਧਰ ‘ਤੇ ਸਹੀ ਨੁਮਾਇੰਦਗੀ ਸਮੇਂ ਦੀ ਲੋੜ ਹੈ, ਕਿਉਂਕਿ ਸਹੀ ਨੁਮਾਇੰਦਗੀ ਨਾਲ ਹੀ ਔਰਤਾਂ ਨਾਲ ਸਬੰਧਤ ਮੁੱਦਿਆਂ ਨੂੰ ਹੱਲ ਕੀਤਾ ਜਾ ਸਕਦਾ ਹੈ।”

Exclusive Interview Neetu Shatranwala | ਚੱਲਦੀ ਇੰਟਰਵੀਊ ਚ ਮਹਿਲਾ ਪੱਤਰਕਾਰ ਨਾਲ ਲੜ੍ਹ ਪਿਆ ਨੀਟੂ