ਜੀਰਾ ਵਿੱਚ ਸਰੇਆਮ ਵਿਕ ਰਹੇ ਨਸ਼ੇ ਨੂੰ ਲੈਕੇ ਕਿਸਾਨ ਜੱਥੇਬੰਦੀ ਨੇ ਡੀਐਸਪੀ ਦੇ ਦਫਤਰ ਦੇ ਬਾਹਰ ਲਗਾਇਆ ਧਰਨਾ

ਅੱਜ ਫਿਰੋਜ਼ਪੁਰ ਦੇ ਹਲਕਾ ਜੀਰਾ ਵਿੱਚ ਕਿਸਾਨ ਜਥੇਬੰਦੀਆਂ ਅਤੇ ਮਜ਼ਦੂਰ ਯੂਨੀਅਨ ਅਤੇ ਜ਼ੀਰਾ ਦੇ ਬਸਤੀ ਮਾਛੀਆਂ ਵਾਲੀ ਦੇ ਲੋਕਾਂ ਵੱਲੋਂ ਡੀਐਸਪੀ ਪਲਵਿੰਦਰ ਸਿੰਘ ਸੰਧੂ ਦੇ ਦਫਤਰ ਅੱਗੇ ਧਰਨਾ ਦਿੱਤਾ ਗਿਆ ਇਸ ਦੌਰਾਨ ਉਨ੍ਹਾਂ ਵੱਲੋਂ ਜਿੱਥੇ ਆਪਣੀਆਂ ਮੰਗਾਂ ਦੀ ਗੱਲ ਕੀਤੀ ਗਈ ਉਥੇ ਹੀ ਉਨ੍ਹਾਂ ਨੇ ਸ਼ਹਿਰ ਦੀ ਬਸਤੀ ਮਾਛੀਆ ਵਾਲੀ ਦੀ ਇੱਕ ਗਲੀ ਵਿਚ ਸਰੇਆਮ ਨਸ਼ਾ ਵਿਕਣ ਦੇ ਆਰੋਪ ਲਗਾਏ ਇਸ ਮੌਕੇ ਆਗੂਆਂ ਨੇ ਕਿਹਾ ਕਿ ਜੀਰਾ ਦੇ ਵਿਧਾਇਕ ਨਰੇਸ਼ ਕਟਾਰੀਆ ਅਤੇ ਉਸਦੇ ਪੁੱਤਰ ਸ਼ੰਕਰ ਕਟਾਰੀਆ ਦੀ ਨਸ਼ਾ ਵੇਚਣ ਵਾਲਿਆਂ ਨਾਲ ਪੂਰੀ ਮਿਲੀਭੁਗਤ ਹੈ। ਅਤੇ ਉਹਨਾਂ ਦੀ ਸ਼ਹਿ ਤੇ ਹੀ ਨਸ਼ਾ ਵੇਚਣ ਵਾਲੇ ਹਿੱਕ ਠੋਕ ਕੇ ਕਹਿੰਦੇ ਹਨ ਕਿ ਸਾਡਾ ਕੁਝ ਨਹੀਂ ਕੀਤਾ ਜਾ ਸਕਦਾ ਜਦ ਕਿ ਨਸ਼ਾ ਫੜਵਾਉਣ ਵਾਲਿਆਂ ਉੱਪਰ ਹੀ ਪਰਚੇ ਕਰ ਦਿੱਤੇ ਜਾਂਦੇ ਹਨ। ਇਸ ਮੌਕੇ ਆਗੂਆਂ ਨੇ ਕਿਹਾ ਕਿ ਜੇ ਇਨਸਾਫ਼ ਨਾ ਮਿਲਿਆ ਤਾਂ ਉਨ੍ਹਾਂ ਵੱਲੋਂ ਪੱਕੇ ਧਰਨੇ ਲਗਾਏ ਜਾਣਗੇ।

ਦੂਸਰੇ ਪਾਸੇ ਜਦੋਂ ਇਹਨਾਂ ਆਰੋਪਾਂ ਨੂੰ ਲੈਕੇ ਜਦੋਂ ਵਿਧਾਇਕ ਨਰੇਸ਼ ਕਟਾਰੀਆ ਦੇ ਬੇਟੇ ਸ਼ੰਕਰ ਕਟਾਰੀਆ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਇਨ੍ਹਾਂ ਆਰੋਪਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਜਿਸ ਵੱਲੋਂ ਵੀ ਸਾਡੇ ਪਰਿਵਾਰ ਤੇ ਆਰੋਪ ਲਗਾਏ ਗਏ ਹਨ। ਉਹ ਬਿਨਾਂ ਸਬੂਤ ਤੋਂ ਗੱਲ ਕਰ ਰਹੇ ਹਨ ਅਗਰ ਉਨ੍ਹਾਂ ਕੋਲ ਕੋਈ ਸਬੂਤ ਹੈ। ਤਾਂ ਅਸੀਂ ਸਾਰੀ ਉਮਰ ਉਸ ਦਾ ਪਾਣੀ ਭਰਾਂਗੇ ਉਨ੍ਹਾਂ ਕਿਹਾ ਕਿ ਅਸੀਂ ਖੁਦ ਐਸਐਸਪੀ ਸਾਹਿਬ ਨੂੰ ਇਹ ਗੱਲ ਕਹਿ ਚੁੱਕੇ ਹਾਂ ਕਿ ਨਸ਼ਾ ਵੇਚਣ ਵਾਲਿਆਂ ਦੀਆਂ ਪ੍ਰਾਪਟੀਆ ਵੀ ਅਟੈਚ ਕੀਤੀਆਂ ਜਾਣ ਅਤੇ ਬਣਦੀ ਕਾਰਵਾਈ ਕੀਤੀ ਜਾਵੇ।

See also  ਭਾਰਤ ਨੇ ਕੈਨੇਡਾ ਦੇ ਨਾਗਰਿਕਾਂ ਨੂੰ ਵੀਜ਼ਾ ਦੇਣ ਤੇ ਲਗਾਈ ਰੋਕ