ਜਿਹੜੇ ਸਿਸਟਮ ਨੂੰ ਬਦਲਣ ਆਏ ਸੀ, ਹੁਣ ਉਹੀ ਸਿਸਟਮ ਦੀ ਨਿਗਰਾਨੀ ਕਰ ਰਹੇ: ਨਵਜੋਤ ਸਿੰਘ ਸਿੱਧੂ

ਚੰਡੀਗੜ੍ਹ: ਜਦੋ ਅੱਜ ਤੜਕਸਾਰ ਕਾਂਗਰਸ ਵਿਧਾਇਕ ਕੁਲਬੀਰ ਜ਼ੀਰਾ ਨੂੰ ਫਿਰੋਜ਼ਪੁਰ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਜਾਂਦਾਂ ਹੈ ਤਾਂ ਕਾਂਗਰਸ ਆਗੂਆਂ ਵੱਲੋਂ ਇਸ ਨੂੰ ਸਾਫ਼ ਤੌਰ ਤੇ ਬਦਲਾਖੋਰੀ ਦੀ ਰਾਜਨੀਤੀ ਕਰਾਰ ਦਿੱਤੀ ਜਾਂਦੀ ਹੈ। ਹੁਣ ਜ਼ੀਰਾ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਕਾਂਗਰਸੀ ਆਗੂਆਂ ਦੇ ਵੱਖ-ਵੱਖ ਬਿਆਨ ਸਾਹਮਣੇ ਆ ਰਹੇ ਹਨ। ਪੰਜਾਬ ਦੇ ਸਾਬਕਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਵੀ ਇਕ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਸ਼ੋਸ਼ਲ ਮੀਡੀਆ ‘ਤੇ ਕਿਹਾ ਕਿ “जो अपना पुराना परिचय भूलकर नये अस्तित्व की खोज में निकले मार्ग उसे अपना ही लेता है ! ਜਿਹੜੇ ਲੋਕ ਅਤੀਤ ਵਿੱਚ ਰੇਤ ਦੀ ਗੈਰ-ਕਾਨੂੰਨੀ ਮਾਈਨਿੰਗ ਦੇ ਬਾਦਸ਼ਾਹ ਸਨ, ਵ੍ਹਿਸਲਬਲੋਅਰ ਬਣਨ ਦੀ ਕੋਸ਼ਿਸ਼ ਕਰ ਰਹੇ ਹਨ, ਕੀ ਡਾਕੂਆਂ ਕੋਲ ਨੈਤਿਕ ਅਧਿਕਾਰ ਹੈ? ਵਿਡੰਬਨਾ ਇਹ ਹੈ ਕਿ ਜਿਹੜੇ ਸਿਸਟਮ ਨੂੰ ਬਦਲਣ ਆਏ ਸਨ, ਉਹੀ ਹੁਣ ਸਿਸਟਮ ਦੀ ਨਿਗਰਾਨੀ ਕਰ ਰਹੇ ਹਨ। ਦੋਵਾਂ ਨੂੰ ਉਹ ਤਬਦੀਲੀ ਹੋਣੀ ਚਾਹੀਦੀ ਹੈ ਜਿਸਦਾ ਉਹਨਾਂ ਨੇ ਪੰਜਾਬ ਨਾਲ ਵਾਅਦਾ ਕੀਤਾ ਸੀ… ਲੋਕ ਭਲਾਈ ਅਤੇ ਇੱਕ ਨਵੀਂ ਪ੍ਰਣਾਲੀ ਦੇ ਵਿਚਕਾਰ ਲਾਲਚ ਖੜ੍ਹਾ ਹੈ ਜੋ ਪੰਜਾਬ ਨੂੰ ਬਚਾਉਣ ਲਈ ਇਸ਼ਾਰਾ ਕਰਦਾ ਹੈ !!!

ਤੁਹਾਨੂੰ ਦੱਸ ਦਈਏ ਕਿ ਜੇਲ੍ਹ ਜਾਣ ਤੋਂ ਪਹਿਲਾਂ ਕਾਂਗਰਸ ਦੇ ਸਾਬਕਾ ਵਿਧਾਇਕ ਕੁਲਬੀਰ ਜ਼ੀਰਾ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੋਸ਼ ਲਾਇਆ ਕਿ ‘ਆਪ’ ਵਿਧਾਇਕ ਨਰੇਸ਼ ਕਟਾਰੀਆ ਨੂੰ ਬਚਾਉਣ ਲਈ ਪੁਲਿਸ ਨੇ ਉਨ੍ਹਾਂ ‘ਤੇ ਐਫਆਈਆਰ ਤਹਿਤ ਝੂਠਾ ਮੁਕੱਦਮਾ ਦਰਜ ਕੀਤਾ ਸੀ, ਜਿਸ ‘ਚ ਉਸ ਨੇ ਵਿਧਾਇਕ ਅਤੇ ਹੋਰ ਵਿਅਕਤੀਆਂ ਦੇ ਘਪਲੇ ਦਾ ਪਰਦਾਫਾਸ਼ ਕੀਤਾ ਸੀ। ਜ਼ੀਰਾ ਨੇ ਇਹ ਵੀ ਦੱਸਿਆ ਕਿ ਉਸ ਨੇ ਪਹਿਲਾਂ ਵੀ ਇਲਾਕੇ ਵਿੱਚ ਗੈਰ-ਕਾਨੂੰਨੀ ਮਾਈਨਿੰਗ ਅਤੇ ਨਸ਼ਿਆਂ ਦੇ ਮੁੱਦੇ ‘ਤੇ ਪ੍ਰੈਸ ਕਾਨਫਰੰਸ ਕਰਕੇ ਆਤਮ ਸਮਰਪਣ ਕਰਨ ਦਾ ਐਲਾਨ ਕੀਤਾ ਸੀ। ਇਸੇ ਡਰ ਕਾਰਨ ਪੁਲੀਸ ਨੇ ਸਵੇਰੇ ਹੀ ਉਸ ਨੂੰ ਗ੍ਰਿਫ਼ਤਾਰ ਕਰ ਲਿਆ।

See also  ਨੌਜਵਾਨ ਨੇ ਔਰਤਾਂ ਨਾਲ ਕੀਤੀ ਛੇੜ-ਛਾੜ, ਵਿਰੋਧ ਕਰਨ ਤੇ ਕੀਤੀ ਭੰਨ_ਤੋੜ