ਜ਼ਖ਼ਮੀ ਹੋਏ ਹਾਰਦਿਕ ਸਿੰਘ ਭਾਰਤੀ ਹਾਕੀ ਟੀਮ ਦੇ ਸਟਾਰ ਮਿਡ ਫੀਲਡਰ ਹਾਰਦਿਕ ਸਿੰਘ ਸੱਟ ਕਾਰਨ ਵਿਸ਼ਵ ਕੱਪ ਤੋਂ ਹੋਏ ਬਾਹਰ ਇੰਗਲੈਂਡ ਖਿਲਾਫ ਮੈਚ ‘ਚ ਹੋਏ ਸੀ ਜ਼ਖਮੀ

ਇੰਗਲੈਂਡ ਖਿਲਾਫ ਮੈਚ ਦੌਰਾਨ ਹੈਮਸਟਰਿੰਗ ਸੱਟ ਲੱਗਣ ਕਾਰਨ ਭਾਰਤ ਦਾ ਸਟਾਰ ਮਿਡਫੀਲਡਰ ਹਾਰਦਿਕ ਸਿੰਘ ਹਾਕੀ ਵਿਸ਼ਵ ਕੱਪ-2023 ਦੇ ਨਾਕ ਆਊਟ ਮੁਕਾਬਲਿਆਂ ਤੋਂ ਪਹਿਲਾ ਟੀਮ ਵਿੱਚੋਂ ਬਾਹਰ ਹੋ ਗਿਆ। ਚੰਗੀ ਫ਼ਾਰਮ ਵਿੱਚ ਚੱਲ ਰਹੇ ਹਾਰਦਿਕ ਸਿੰਘ ਦਾ ਬਾਹਰ ਹੋਣਾ ਟੀਮ ਲਈ ਵੱਡਾ ਝਟਕਾ ਹੈ ਕਿਉਂਕਿ ਹਾਰਦਿਕ ਸਿੰਘ ਹੀ ਅਜਿਹਾ ਖਿਡਾਰੀ ਹੈ ਜਿਸ ਦੀ ਟੋਕੀਓ ਓਲੰਪਿਕਸ ਦੌਰਾਨ ਨਾਕ ਆਊਟ ਸਟੇਜ ਵਿੱਚ ਦਿਖਾਈ ਬਿਹਤਰੀਨ ਖੇਡ ਸਦਕਾ ਭਾਰਤ ਓਲੰਪਿਕਸ ਮੈਡਲ ਜਿੱਤਣ ਵਿੱਚ ਕਾਮਯਾਬ ਹੋਇਆ ਸੀ। ਹਾਰਦਿਕ ਸਿੰਘ ਨੇ ਵਿਸ਼ਵ ਕੱਪ ਦੇ ਪਹਿਲੇ ਮੈਚ ਵਿੱਚ ਸਪੇਨ ਖਿਲਾਫ ਜਬਰਦਾਸ਼ਤ ਥ੍ਰੀ ਡੀ ਸਕਿੱਲ ਦਿਖਾਉਂਦਿਆਂ ਇਕ ਗੋਲ ਵੀ ਕੀਤਾ ਸੀ। ਟੀਮ ਵਿੱਚ ਉਸ ਦੀ ਜਗ੍ਹਾਂ ਹੁਣ ਬਦਲਵੇਂ ਖਿਡਾਰੀ ਰਾਜ ਕੁਮਾਰ ਪਾਲ ਨੂੰ ਸ਼ਾਮਲ ਕੀਤਾ ਗਿਆ ਹੈ।ਭਾਰਤੀ ਮਿਡ ਫੀਲਡਰ ਹਾਰਦਿਕ ਸਿੰਘ ਜ਼ਖ਼ਮੀ ਹੋਣ ਕਾਰਨ ਐਫਆਈਐਚ ਪੁਰਸ਼ ਹਾਕੀ ਵਿਸ਼ਵ ਕੱਪ ਤੋਂ ਬਾਹਰ ਹੋ ਗਏ ਹਨ। ਐਤਵਾਰ ਨੂੰ ਨਿਊਜ਼ੀਲੈਂਡ ਖਿਲਾਫ ਹੋਣ ਵਾਲੇ ਕਰਾਸਓਵਰ ਮੈਚ ਤੋਂ ਪਹਿਲਾਂ ਭਾਰਤ ਲਈ ਇਹ ਵੱਡਾ ਝਟਕਾ ਹੈ। ਹਾਰਦਿਕ 15 ਜਨਵਰੀ ਨੂੰ ਇੰਗਲੈਂਡ ਖਿਲਾਫ ਭਾਰਤ ਦੇ ਦੂਜੇ ਪੂਲ ਮੈਚ ਦੌਰਾਨ ਜ਼ਖਮੀ ਹੋ ਗਏ ਸੀ। ਇਸ ਤੋਂ ਬਾਅਦ ਉਹ ਵੇਲਜ਼ ਖਿਲਾਫ਼ ਤੀਜੇ ਮੈਚ ‘ਚ ਨਹੀਂ ਖੇਡ ਸਕੇ ਟੀਮ ਦੇ ਅਹਿਮ ਖਿਡਾਰੀ ਹਾਰਦਿਕ ਸਿੰਘ ਸੱਟ ਕਾਰਨ ਟੂਰਨਾਮੈਂਟ ਤੋਂ ਬਾਹਰ ਹੋ ਗਏ ਹਨ। ਹਾਰਦਿਕ ਸਿੰਘ ਦੀ ਜਗ੍ਹਾ ਰਾਜਕੁਮਾਰ ਪਾਲ ਨੂੰ ਸਕਵਾਡ ਵਿਚ ਸ਼ਾਮਲ ਕੀਤਾ ਗਿਆ ਹੈ।

ਚੀਫ ਕੋਚ ਗ੍ਰਾਹਮ ਰੀਡ ਨੇ ਕਿਹਾ ਕਿ ਬੀਤੀ ਰਾਤ ਨਿਊਜ਼ੀਲੈਂਡ ਖਿਲਾਫ ਹੋਣ ਵਾਲੇ ਮੈਚ ਤੋਂ ਪਹਿਲਾਂ ਹਾਰਦਿਕ ਸਿੰਘ ਨੂੰ ਰਿਪਲੇਸ ਕਰਨ ਦਾ ਵੱਡਾ ਫੈਸਲਾ ਲਿਆ ਹੈ। ਹਾਰਦਿਕ ਦੀ ਥਾਂ ਰਾਜਕੁਮਾਰ ਪਾਲ ਨੂੰ ਸ਼ਾਮਲ ਕੀਤਾ ਗਿਆ ਹੈ। ਹਾਰਦਿਕ ਸਿੰਘ ਜਿਸ ਅੰਦਾਜ਼ ਵਿਚ ਸ਼ੁਰੂਆਤੀ ਦੋ ਮੁਕਾਬਲਿਆਂ ਵਿਚ ਲਾਜਵਾਬ ਪ੍ਰਦਰਸ਼ਨ ਕਰ ਰਹੇ ਸੀ, ਉਸ ਨੂੰ ਦੇਖਦਿਆਂ ਇਹ ਉਨ੍ਹਾਂ ਲਈ ਬਹੁਤ ਹੀ ਨਿਰਾਸ਼ ਕਰ ਦੇਣ ਵਾਲੀ ਖਬਰ ਹੈ।

See also  ਪੰਜਾਬੀ ਫਿਲਮਾਂ ਦੇ ਕਲਾਕਾਰ ਸਰਗੁਣ ਮਹਿਤਾ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ

ਮੁੱਖ ਕੋਚ ਗ੍ਰਾਹਮ ਰੀਡ ਨੇ ਕਿਹਾ, ‘ਬੀਤੀ ਰਾਤ ਅਸੀਂ ਨਿਊਜ਼ੀਲੈਂਡ ਖਿਲਾਫ ਐਤਵਾਰ ਨੂੰ ਹੋਣ ਵਾਲੇ ਮੈਚ ਤੋਂ ਪਹਿਲਾਂ ਹਾਰਦਿਕ ਸਿੰਘ ਦੀ ਜਗ੍ਹਾ ਲੈਣ ਦਾ ਵੱਡਾ ਫੈਸਲਾ ਲਿਆ ਹੈ। ਸ਼ੁਰੂਆਤ ‘ਚ ਉਨ੍ਹਾਂ ਦੀ ਸੱਟ ਇੰਨੀ ਗੰਭੀਰ ਨਹੀਂ ਲੱਗ ਰਹੀ ਸੀ ਪਰ ਕਾਫੀ ਵਿਚਾਰ-ਵਟਾਂਦਰੇ ਤੋਂ ਬਾਅਦ ਹਾਰਦਿਕ ਦੀ ਜਗ੍ਹਾ ਰਾਜਕੁਮਾਰ ਪਾਲ ਨੂੰ ਸ਼ਾਮਲ ਕਰਨ ਦਾ ਫੈਸਲਾ ਕੀਤਾ ਗਿਆ। ਜਿਸ ਤਰ੍ਹਾਂ ਨਾਲ ਹਾਰਦਿਕ ਸਿੰਘ ਪਹਿਲੇ ਦੋ ਮੈਚਾਂ ‘ਚ ਸ਼ਾਨਦਾਰ ਪ੍ਰਦਰਸ਼ਨ ਕਰ ਰਿਹਾ ਸੀ, ਉਸ ਨੂੰ ਦੇਖਦੇ ਹੋਏ ਇਹ ਉਸ ਲਈ ਬਹੁਤ ਨਿਰਾਸ਼ਾਜਨਕ ਜਾਣਕਾਰੀ ਹੈ।

Post by Tarandeep Singh