ਜਸਪਿੰਦਰ ਸਹੋਤਾ ਨੇ ਅਮਰੀਕਾ ਵਿੱਚ ਸਖ਼ਤ ਮਿਹਨਤ ਸਦਕਾ ਅਲੈਗਜੈਂਡਰੀਆ ਵਰਜੀਨੀਆ ਸ਼ੈਰਿਫ ਡਿਪਾਰਟਮੈਂਟ ਵਿਚ ਡਿਪਟੀ ਸ਼ੈਰਿਫ ਵੱਜੋਂ ਅਹੁਦਾ ਸੰਭਾਲਿਆ

ਗੜ੍ਹਦੀਵਾਲਾ ਦੇ ਨਜ਼ਦੀਕੀ ਪਿੰਡ ਡੱਫਰ ਦਾ ਜੰਮਪਲ 33 ਵਰ੍ਹਿਆਂ ਦਾ ਨੌਜਵਾਨ ਜਸਪਿੰਦਰ ਸਹੋਤਾ ਪੁੱਤਰ ਪ੍ਰੋ.ਕਸ਼ਮੀਰ ਸਿੰਘ ਨੇ ਅਮਰੀਕਾ ਵਿੱਚ ਸਖ਼ਤ ਮਿਹਨਤ ਸਦਕਾ ਅਲੈਗਜੈਂਡਰੀਆ ਵਰਜੀਨੀਆ ਸ਼ੈਰਿਫ ਡਿਪਾਰਟਮੈਂਟ ਵਿਚ ਡਿਪਟੀ ਸ਼ੈਰਿਫ ਵੱਜੋਂ ਅਹੁਦਾ ਸੰਭਾਲਿਆ ਹੈ। ਜਿਸ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਅਤੇ ਇਲਾਕੇ ਵਿੱਚ ਖ਼ੁਸ਼ੀ ਦੀ ਲਹਿਰ ਦੌੜ ਗਈ। ਇਸ ਮੌਕੇ ਜਸਪਿੰਦਰ ਸਹੋਤਾ ਬੱਬੂ ਦੀ ਮਾਤਾ ਨਰਿੰਦਰ ਕੌਰ ਨੇ ਖ਼ੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਇਹ ਉਸ ਦੀ ਦ੍ਰਿੜ ਇਰਾਦੇ ਨਾਲ ਕੀਤੀ ਸਖ਼ਤ ਮਿਹਨਤ ਦਾ ਨਤੀਜਾ ਹੈ।

ਉਨ੍ਹਾਂ ਕਿਹਾ ਕਿ ਅਜਿਹਾ ਸੁਫ਼ਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਉਨ੍ਹਾਂ ਦਾ ਪੁੱਤਰ ਡਿਪਟੀ ਸ਼ੈਰਿਫ (ਅਮਰੀਕਾ ਦਾ ਪੁਲਸ ਅਫ਼ਸਰ) ਬਣੇਗਾ ਜਸਪਿੰਦਰ ਸਹੋਤਾ ਜਿਸ ਨੂੰ ਪਿਆਰ ਦੇ ਨਾਲ ਬੱਬੂ ਨਾਮ ਦੇ ਨਾਲ ਜਾਣਿਆ ਜਾਂਦਾ ਹੈ, ਉਹ 4 ਸਾਲ ਪਹਿਲਾਂ ਅਮਰੀਕਾ ਗਿਆ ਸੀ।ਉੱਥੇ ਉਹ ਟਰੱਕ ਵੀ ਚਲਾਉਂਦਾ ਰਿਹਾ। ਉਸ ਨੇ ਦਸੰਬਰ 2022 ‘ਚ ਪੁਲਿਸ ‘ਚ ਭਰਤੀ ਹੋਣ ਲਈ ਪਹਿਲਾ ਟੈਸਟ ਦਿੱਤਾ ਸੀ ਪਰ ਕਿਸੇ ਨੂੰ ਭਿਣਕ ਨਹੀਂ ਲੱਗਣ ਦਿੱਤੀ।

ਉਸ ਦੀ ਮਾਤਾ ਨੇ ਦੱਸਿਆ ਕਿ ਜਦੋਂ ਚੌਥਾ ਫਾਈਨਲ ਟੈਸਟ ਦੇਣਾ ਸੀ ਤਾਂ ਉਸ ਵੇਲੇ ਉਨ੍ਹਾਂ ਨੂੰ ਪਤਾ ਲੱਗਿਆ ਜਦੋਂ ਫੋਨ ਕਰਕੇ ਉਸ ਨੇ ਕਿਹਾ ਕਿ ਗੁਰਦੁਆਰਾ ਗਰਨਾ ਸਾਹਿਬ ਮੱਥਾ ਟੇਕ ਕੇ ਆਓ ਅਤੇ ਅਰਦਾਸ ਕਰਿਓ ਕਿ ਉਹ ਫਾਈਨਲ ਟੈਸਟ ਵਿਚ ਸਫ਼ਲ ਹੋ ਜਾਵੇ। ਉਨ੍ਹਾਂ ਨੇ ਅਕਾਲ ਪੁਰਖ ਦਾ ਸ਼ੁਕਰਾਨਾ ਕਰਦੇ ਹੋਏ ਕਿਹਾ ਕਿ ਸੱਚੇ ਪਾਤਸ਼ਾਹ ਨੇ ਉਸ ਦੀ ਮਿਹਨਤ ਨੂੰ ਬੂਰ ਪਾਇਆ। ਜਸਪਿੰਦਰ ਸਿੰਘ ਨੇ ਪੰਜਾਬ ਵਿਖੇ ਉਚੇਰੀ ਸਿੱਖਿਆ (ਭੋਤਿਕ ਵਿੱਚ ਵਿੱਚ ਮਾਸਟਰ ਡਿਗਰੀ ਅਤੇ ਬੀ.ਐਡ) ਹਾਸਲ ਕੀਤੀl ਜਸਪਿੰਦਰ ਸਿੰਘ ਕ੍ਰਿਕਟ ਅਤੇ ਫੁੱਟਬਾਲ ਦਾ ਖਿਡਾਰੀ ਵੀ ਰਿਹਾ ਹੈ।

See also  ਅੰਮ੍ਰਿਤਸਰ ਵਿੱਚ ਪੁਰਾਣੀ ਰੰਜਿਸ਼ ਦੇ ਚੱਲਦੇ ਚੱਲਿਆ ਗੋਲੀਆ